
ਮੋਗਾ 14 ਜੁਲਾਈ (ਸਰਬਜੀਤ ਰੌਲੀ) ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸਟੇਟ ਅਵਾਰਡ ਪ੍ਰਾਪਤ ਰਿਟਾਇਰਡ ਹੈਡਮਾਸਟਰ ਅਤੇ ਅਜੀਤ ਅਖ਼ਬਾਰ ਦੇ ਸਾਬਕਾ ਪੱਤਰਕਾਰ ਮਾਸਟਰ ਅਮਰਜੀਤ ਸਿੰਘ ਸੰਧੂ (ਬੰਡੂਵਾਲ ਵਾਲੇ) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।



ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੈਂਕੜਿਆਂ ਦੀ ਗਿਣਤੀ ਵਿੱਚ ਰਿਸ਼ਤੇਦਾਰ, ਦੋਸਤ, ਮਿੱਤਰ, ਸਮਾਜ ਸੇਵੀ, ਸਿੱਖਿਆ ਜਗਤ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਗਾਂਧੀ ਰੋਡ, ਮੋਗਾ ਸਥਿਤ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ, ਜਿੱਥੇ ਉਨ੍ਹਾਂ ਦੇ ਇਕਲੌਤੇ ਪੁੱਤਰ ਸਤਨਾਮ ਸਿੰਘ ਸੰਧੂ (ਕੈਨੇਡਾ) ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਸਤਨਾਮ ਸਿੰਘ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸੁਰਿੰਦਰ ਪਾਲ ਸਿੰਘ ਇੰਚਾਰਜ ਡੇਲੀ ਅਜੀਤ ਅਖਬਾਰ ਮੋਗਾ, ਜੋਰਾ ਸਿੰਘ ਪ੍ਰੇਮ ਸਿੰਘ ਰਿਟਾਇਰਡ ਟੀਚਰ ਯੂਨੀਅਨ ਪੰਜਾਬ ਗਵਰਮੈਂਟ , ਜਰਨੈਲ ਸਿੰਘ ਹਰਵਿੰਦਰ ਸਿੰਘ ਪ੍ਰਤਪਾਲ ਸਿੰਘ ਸਰੀਨ ਸੁਰਜੀਤ ਸਿੰਘ ਅਜੈਬ ਸਿੰਘ ਸੁਖਵਿੰਦਰ ਸਿੰਘ, ਬਲਦੇਵ ਸਿੰਘ ਝੱਖੜ ਸਟੇਟ ਅਵਾਰਡ ਦੀ, ,ਬਸੰਤ ਸਿੰਘ ਪ੍ਰਧਾਨ ਰੌਲੀ, ਜਰਨੈਲ ਸਿੰਘ ਬਿੱਟੂ ਸਰਪੰਚ ਰੌਲੀ, ਅਵਤਾਰ ਸਿੰਘ ਦਰਸ਼ਨ ਸਿੰਘ ਸਾਬਕਾ ਡੀਈਓ, ਗਿਆਨ ਸਿੰਘ ਸਾਬਕਾ DPRO ਮੋਗਾ , ਸ਼ਿੰਦਰ ਸਿੰਘ ਭੋਪਾਲ ਪੱਤਰਕਾਰ ਅਜੀਤ ਅਖਬਾਰ , ਗੁਰਪ੍ਰੀਤ ਸਿੰਘ ਗੋਪੀ ਰਾਉਕੇ ਪੱਤਰਕਾਰ ਜਗਬਾਣੀ, ਅੰਗਰੇਜ਼ ਸਿੰਘ ਸੰਘਾ ਡਰੋਲੀ, ਸਰਪੰਚ ਗੁਰਚੰਦ ਸਿੰਘ ਗੋਗੀ ਦੁਸਾਂਝ ਕਨੇਡਾ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਖਣਮੁੱਖ ਭਾਰਤੀ ਪੱਤੋਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ , ਸਤਵੰਤ ਸਿੰਘ ਬੱਬੂ ਬੁੱਘੀਪੁਰਾ, ਮਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੋਗਾ, ਜਸਪ੍ਰੀਤ ਸਿੰਘ ਵਿੱਕੀ ਕੌਂਸਲਰ ਸੰਤ ਨਗਰ ਮੋਗਾ, ਅਮਰਜੀਤ ਸਿੰਘ ਗਿੱਲ ਲੰਡੇ ਕੇ ਸਾਬਕਾ ਜ਼ਿਲ੍ਹਾ ਪ੍ਰਧਾਨ, ਇਕਬਾਲ ਸਿੰਘ ਮਾਂਗਟ ਸਾਬਕਾ ਸਰਪੰਚ ਕਪੂਰੇ, ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਮੋਗਾ, ਜਸਪਾਲ ਸਿੰਘ ਬੱਬੀ ਸੀਨੀਅਰ ਪੱਤਰਕਾਰ ਅਜੀਤ ਅਖਵਾਰ, ਗੁਰਤੇਜ ਸਿੰਘ ਬੱਬੀ ਪੱਤਰਕਾਰ, ਨਵਦੀਪ ਸਿੰਘ ਮਹੇਸਰੀ ਪੱਤਰਕਾਰ ਜੀ ਨਿਊਜ਼, ਹਰਜੀਤ ਸਿੰਘ ਪੱਤਰਕਾਰ ਅਜੀਤ ਅਖਵਾਰ, ਓ ਪੀ ਅਜ਼ਾਦ ਕਰਾਇਮ ਰਿਪੋਰਟਰ ਜੱਗਬਾਣੀ ,ਅਲਮੋਲਕ ਕਲਸੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਸਮਾਜ ਸੇਵੀ ਲੋਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦੇਈਏ ਕੇ ਅੰਗੀਠਾ ਸੰਭਾਲਣ ਦੀ ਰਸਮ 15 ਜੁਲਾਈ ਦਿਨ ਬੁੱਧਵਾਰ(ਅੱਜ) 9 ਵਜੇ ਕੀਤੀ ਜਾਵੇਗੀ।
