ਮੋਗਾ

ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਲੋਕਾਂ ਨੇ ਬਿਜਲੀ ਦਫਤਰ ਸਾਹਮਣੇ ਲਾਇਆ ਧਰਨਾ

ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਲੋਕਾਂ ਨੇ ਬਿਜਲੀ ਦਫਤਰ ਸਾਹਮਣੇ ਲਾਇਆ ਧਰਨਾ

ਮੋਗਾ,ਧਰਮਕੋਟ/10 ਦਸੰਬਰ/ ਜਗਰਾਜ ਸਿੰਘ ਗਿੱਲ 

ਅੱਜ ਨੇੜਲੇ ਦੇ ਪਿੰਡ ਕੜਿਆਲ ਚੁੱਗਾ ਬਾਕਰ ਵਾਲਾ ਅਤੇ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਧਰਮਕੋਟ ਵਿਖੇ ਬਿਜਲੀ ਦਫਤਰ ਸਾਹਮਣੇ ਬਿਜਲੀ ਸਪਲਾਈ ਤੋਂ ਦੁਖੀ ਹੋ ਕੇ ਧਰਨਾ ਲਾਇਆ ਗਿਆ| ਉਹਨਾਂ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਾ ਮਾਤਰ ਮਿਲਦੀ ਹੈ ਜਿਸ ਕਰਕੇ ਲੋਕਾਂ ਨੂੰ ਮਹਿੰਗੇ ਮੁੱਲ ਦਾ ਡੀਜਲ ਅਤੇ ਹੋਰ ਤਰੀਕਿਆਂ ਦਾ ਖੇਤਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ| ਉਹਨਾਂ ਨੇ ਕਿਹਾ ਕਿ ਇਸ ਬਿਜਲੀ ਦੀ ਸਪਲਾਈ ਘੱਟ ਹੋਣ ਕਰਕੇ ਸਬਜ਼ੀਆਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ| ਉਹਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨੂੰ ਪੂਰਾ ਕੀਤਾ ਜਾਵੇ | ਨਹੀਂ ਤਾਂ ਹਲਕੇ ਦੇ ਲੋਕਾਂ ਨਾਲ ਰਲ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ|ਇਸ ਧਰਨੇ ਵਿੱਚ ਸੁਰਜੀਤ ਸਿੰਘ ਕੜਿਆਲ,ਮੇਹਰ ਸਿੰਘ, ਰਾਜਪਾਲ ਸਿੰਘ,ਗੋਲਡੀ ਧਾਲੀਵਾਲ, ਸੁੱਖਾ ਕਮੈਂਟਰ, ਜਗਰੂਪ ਸਿੰਘ ਨੰਬਰਦਾਰ,ਸੁਖਬੀਰ ਸਿੰਘ,ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਮੈਂਬਰ,ਗੁਰਭੇਜ ਸਿੰਘ, ਸੰਦੀਪ ਸਿੰਘ, ਮੋਹਣ ਸਿੰਘ ਸਰਪੰਚ ਬਾਕਰਵਾਲਾ,ਜਸਪਾਲ ਸਿੰਘ, ਗੁਰਜੀਤ ਸਿੰਘ, ਗੁਰਬਾਗ ਸਿੰਘ, ਅਮਰ ਸਿੰਘ, ਲਖਵਿੰਦਰ ਸਿੰਘ, ਬਾਗ ਸਿੰਘ, ਦਰਸ਼ਨ ਸਿੰਘ,ਰਮਣਦੀਪ ਸਿੰਘ, ਪ੍ਰਤਿਪਾਲ ਸਿੰਘ, ਬਾਬਾ ਮੇਜਰ ਸਿੰਘ,ਜਸਬੀਰ ਸਿੰਘ, ਜਿੰਦਰ ਸਿੰਘ, ਕੁਲਦੀਪ ਸਿੰਘ,ਗੁਰਭੇਜ ਸਿੰਘ, ਸੁੱਖਾ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ,ਕੁਲਜੀਤ ਸਿੰਘ, ਮਨਪ੍ਰੀਤ ਸਿੰਘ,ਸੂਬਾ ਸਿੰਘ,ਦਰਸ਼ਨ ਸਿੰਘ ਨੰਬਰਦਾਰ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।