ਨਿਹਾਲ ਸਿੰਘ ਵਾਲਾ 12 ਅਗਸਤ (ਮਿੰਟੂ ਖੁਰਮੀ ਕੁਲਦੀਪ ਗੋਹਲ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਡਾ ਗੁਰਮੁੱਖ ਸਿੰਘ ਪ੍ਰਧਾਨ ਦੀ ਹਾਜ਼ਰੀ ਵਿੱਚ ਕਾਮਰੇਡ ਦਫਤਰ ਨਿਹਾਲ ਸਿੰਘ ਵਾਲਾ ਵਿੱਚ ਕੀਤੀ ਗਈ ਡਾਕਟਰ ਮਹਿੰਦਰ ਸਿੰਘ ਗਿੱਲ ਸਰਪ੍ਰਸਤ ਪੰਜਾਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਕੁਝ ਏਜੰਡੇ ਪਾਸ ਕੀਤੀਆਂ ਗਈਆਂ ਰਜਿਸਟਰਡ ਨੰਬਰ 295 ਦੇ ਤਹਿਤ ਨਿਹਾਲ ਸਿੰਘ ਵਾਲਾ ਵਿਖੇ ਸਰਦਾਰ ਪਲਵਿੰਦਰ ਸਿੰਘ ਇੰਸਪੈਕਟਰ ਅਤੇ ਸਟਾਫ਼ ਦੀ ਹਾਜ਼ਰੀ ਵਿੱਚ ਡਾਕਟਰਾਂ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਰਾਹਗੀਰਾਂ ਨੂੰ ਵੰਡੇ ਗਏ ਸਾਰੇ ਪੰਜਾਬ ਚੋਂ ਡਾ ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਤੇ ਸੂਬਾ ਕਮੇਟੀ ਇੱਕ ਲੱਖ ਤੋਂ ਵੱਧ ਮਾਸਕ ਵੰਡੇ ਡਾ ਗੁਰਮੁਖ ਸਿੰਘ ਪ੍ਰਧਾਨ ਨੇ ਭਾਸ਼ਣ ਦੌਰਾਨ ਕਿਹਾ ਕਿ ਸੂਬਾ ਕਮੇਟੀ ਦਾ ਫਰਮਾਨ ਸਿਰ ਮੱਥੇ ਮੰਨਦੇ ਹਾਂ ਅਤੇ ਕਿਹਾ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਮਾਸਕ ਪਾ ਕੇ ਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੂਰ ਦੂਰ ਰਹਿਣ ਡਾਕਟਰ ਲਖਵੀਰ ਸਿੰਘ ਰਿੰਕੂ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਾਲ ਨਿਭਾਈ ਅਤੇ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ।ਸੂਬਾ ਕਮੇਟੀ ਦਾ ਫਰਮਾਨ ਮੰਨਣ ਲਈ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਣ ਲਿਆ ।ਮੀਟਿੰਗ ਵਿੱਚ ਹਾਜ਼ਰ ਮੈਂਬਰ ਇਸ ਪ੍ਰਕਾਰ ਸਨ ਡਾ ਸਵਰਨਜੀਤ ਸਿੰਘ ਸਹਾਇਕ ਸਕੱਤਰ, ਡਾਕਟਰ ਅਨੂਪ ਵਿਸਵਾਸ਼ ਸਹਾਇਕ ਕੈਸ਼ੀਅਰ ,ਡਾ ਕੁਲਦੀਪ ਸਿੰਘ ਬਿਲਾਸਪੁਰ ,ਡਾਕਟਰ ਪਿਆਰਾ ਸਿੰਘ ,ਡਾਕਟਰ ਜਸਪ੍ਰੀਤ ਸਿੰਘ ਬੱਧਨੀ ,ਡਾਕਟਰ ਗੋਰਾ ਸਿੰਘ ਖੋਟੇ ,ਡਾ ਦੀਪ ਸ਼ਰਮਾ ਸੇਦੋਕੇ,ਵੈਦ ਸੰਤੋਖ ਸਿੰਘ ਧੂੜਕੋਟ ,ਡਾਕਟਰ ਮੁਹੰਮਦ ਜਾਸੀਨ ਨਿਹਾਲ ਸਿੰਘ ਵਾਲਾ ,ਡਾ ਬੰਗਾਲੀ ਨਿਹਾਲ ਸਿੰਘ ਵਾਲਾ ,ਡਾ ਅੰਮ੍ਰਿਤਪਾਲ ਸਿੰਘ ਭਾਗੀਕੇ,ਡਾ ਗੁਰਪਾਲ ਸਿੰਘ ਭਾਗੀਕੇ ਆਦਿ ਡਾਕਟਰ ਹਾਜ਼ਰ ਸਨ