ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਬਾਰੇ ਕੰਗਨਾ ਰਣੌਤ ਦੀ ਮਾੜੀ ਟਿੱਪਣੀ ਦੀ ਨਿੰਦਾ ਕੰਗਨਾ ਰਣੌਤ ਸਮੁੱਚੇ ਨਰਸ ਭਾਈਚਾਰੇ ਤੋਂ ਮਾਫ਼ੀ ਮੰਗੇ -ਮੋਗਾ

ਮੋਗਾ 12 ਜੂਨ (ਜਗਰਾਜ ਸਿੰਘ ਗਿੱਲ)

ਮੈਡੀਕਲ ਖ਼ੇਤਰ ਵਿੱਚ ਨਰਸਿੰਗ ਸਿਰਫ਼ ਇੱਕ ਪੇਸ਼ਾ ਨਹੀਂ, ਸਗੋਂ ਮਨੁੱਖਾਂ ਦੀ ਜਾਨ ਬਚਾਉਣ ਲਈ ਤੇ ਮਨੁੱਖਤਾ ਦੀ ਸੇਵਾ ਲਈ ਇੱਕ ਮਹਾਨ ਤੇ ਉੱਚਾ ਕਾਰਜ ਹੈ। ਅਜਿਹੇ ਸਮੇਂ ਵਿੱਚ ਜਦੋਂ ਕਈ ਆਪਣੇ ਵੀ ਪਰੇ ਹਟ ਜਾਂਦੇ ਹਨ ਤਾਂ ਅਜਿਹੇ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨਾਂ, ਦਿਨ ਰਾਤ ਮਰੀਜਾਂ ਨੂੰ ਠੀਕ ਕਰਨ ਵਿੱਚ ਲੱਗੇ ਰਹਿਣਾ ਅਤੇ ਆਪਣਿਆਂ ਵਾਂਗ ਬਿਨਾਂ ਅੱਕੇ ਥੱਕੇ ਮਰੀਜਾਂ ਨਾਲ ਚੰਗਾ ਵਿਵਹਾਰ ਕਰਨਾਂ ਨਰਸਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਅਜਿਹੇ ਤੇ ਜਿੱਥੇ ਹਰ ਕਿਸੇ ਦਾ ਸਿਰ ਨਰਸਾਂ ਦੀ ਸੇਵਾ ਅੱਗੇ ਸਤਿਕਾਰ ਦੇ ਵਿੱਚ ਝੁਕਣਾ ਚਾਹੀਦਾ ਹੈ ਅਜਿਹੇ ਵਿੱਚ ਕੰਗਨਾ ਰਣੌਤ ਵੱਲੋਂ ਉਹਨਾਂ ਬਾਰੇ ਕੋਈ ਮਾੜੀ ਟਿੱਪਣੀ ਕਰਨਾਂ ਬਹੁਤ ਮੰਦਭਾਗਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਹਿਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਮੋਗਾ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਹਿਤ ਕਰਮਚਾਰੀ ਪੰਜਾਬ ਦੇ ਕੰਨਵੀਨਰ ਰਵਿੰਦਰ ਲੂਥਰਾ ਨੇ ਕਰਦਿਆਂ ਕੰਗਨਾ ਰਣੌਤ ਵੱਲੋਂ ਨਰਗਿੰਗ ਭਾਈਚਾਰੇ ਬਾਰੇ ਕੀਤੀ ਮਾੜੀ ਟਿੱਪਣੀ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ, ਉਹਨਾਂ ਅੱਗੇ ਕਿਹਾ ਕਿ ਨਰਸਿੰਗ ਪੇਸ਼ੇ ਬਾਰੇ ਕੰਗਨਾ ਵੱਲੋਂ ਮਾੜੇ ਸ਼ਬਦ ਬੋਲਣਾ ਕੇਵਲ ਨਰਸਾਂ ਦਾ ਹੀ ਨਹੀਂ ਸਗੋਂ ਸਮੁੱਚੇ ਸਿਹਤ ਵਿਭਾਗ ਤੇ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ ਇਸ ਲਈ ਕੰਗਨਾ ਰਣੌਤ ਨਰਸਿੰਗ ਭਾਈਚਾਰੇ ਤੋਂ ਤੁਰੰਤ ਮਾਫ਼ੀ ਮੰਗੇ ਅਤੇ ਕੰਗਨਾ ਰਣੌਤ ਦੇ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਜਾਵੇ ।

Leave a Reply

Your email address will not be published. Required fields are marked *