ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਮਹੀਨਾਵਾਰ ਮੀਟਿੰਗ ਸੰਪੰਨ, ਖ਼ਬਰਾਂ ਦੇ ਪ੍ਰਕਾਸ਼ਨ ਸਬੰਧੀ ਲਿਆ ਗਿਆ ਅਹਿਮ ਫੈਸਲਾ

ਮੋਗਾ (ਗੁਰਪ੍ਰਸਾਦ ਸਿੰਘ ਸਿੱਧੂ)

ਪ੍ਰੈੱਸ ਕਲੱਬ ਕੋਟ ਈਸੇ ਖਾਂ ਦਾ ਵੱਡਾ ਫ਼ੈਸਲਾ! ਖ਼ਬਰਾਂ ਦੇ ਪ੍ਰਕਾਸ਼ਨ ਲਈ ਬਣੇ ਨਵੇਂ ਨਿਯਮ

ਸ ਕਲੱਬ ਕੋਟ ਈਸੇ ਖਾਂ ਦੀ ਮਹੀਨਾਵਾਰ ਮੀਟਿੰਗ ਸਿਟੀ ਚੋਇਸ, ਮੋਗਾ ਰੋਡ ਕੋਟ ਈਸੇ ਖਾਂ ਵਿਖੇ ਕਲੱਬ ਦੇ ਪ੍ਰਧਾਨ ਜਗਰਾਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਵਿੱਚ ਕਲੱਬ ਦੇ ਬਹੁਤੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਦਕਿ ਜੋ ਮੈਂਬਰ ਕਿਸੇ ਕਾਰਨ ਮੌਕੇ ’ਤੇ ਹਾਜ਼ਰ ਨਹੀਂ ਹੋ ਸਕੇ, ਉਨ੍ਹਾਂ ਨੇ ਆਨਲਾਈਨ ਵੀਡੀਓ ਕਾਲ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾਈ।

“ਪਹਿਲਾਂ ਸੂਚਨਾ, ਫਿਰ ਖ਼ਬਰ” — ਪ੍ਰੈੱਸ ਕਲੱਬ ਕੋਟ ਈਸੇ ਖਾਂ ਦਾ ਵੱਡਾ ਫ਼ੈਸਲਾ

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਅਹਿਮ ਫੈਸਲਾ ਲਿਆ ਗਿਆ ਕਿ ਕੋਟ ਈਸੇ ਖਾਂ ਖੇਤਰ ਦੀਆਂ ਸਰਕਾਰੀ, ਗੈਰ-ਸਰਕਾਰੀ, ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਨਾਲ ਸਬੰਧਤ ਖ਼ਬਰਾਂ ਉਸ ਸਮੇਂ ਤੱਕ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਣਗੀਆਂ, ਜਦੋਂ ਤੱਕ ਉਨ੍ਹਾਂ ਬਾਰੇ ਪ੍ਰੈਸ ਕਲੱਬ ਨੂੰ ਅਗਾਊਂ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਸਮੇਂ ਸਿਰ ਖ਼ਬਰਾਂ ਦੇ ਪ੍ਰਕਾਸ਼ਨ ਲਈ ਪ੍ਰੈੱਸ ਕਲੱਬ ਦੀ ਅਪੀਲ, ਪਹਿਲਾਂ ਦਿਓ ਜਾਣਕਾਰੀ

ਕਲੱਬ ਵੱਲੋਂ ਅਪੀਲ ਕੀਤੀ ਗਈ ਕਿ ਆਪਣੀਆਂ ਗਤੀਵਿਧੀਆਂ ਦੀ ਜਾਣਕਾਰੀ ਪ੍ਰੈਸ ਕਲੱਬ ਤੱਕ ਪਹੁੰਚਾਉਣ ਲਈ ਕਲੱਬ ਦੇ ਜਨਰਲ ਸਕੱਤਰ ਬਖਸ਼ੀਸ਼ ਕੁਮਾਰ (ਬਖਸ਼ੀ) ਨਾਲ ਮੋਬਾਈਲ ਨੰਬਰ 97800-01046 ’ਤੇ ਸੰਪਰਕ ਕੀਤਾ ਜਾਵੇ, ਤਾਂ ਜੋ ਸੰਬੰਧਿਤ ਖ਼ਬਰਾਂ ਨੂੰ ਸਮੇਂ ਸਿਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾ ਸਕੇ।

ਕਲੱਬ ਦੀ ਮਜ਼ਬੂਤੀ ਲਈ ਅਹੁਦੇਦਾਰਾਂ ਨੇ ਦਿਖਾਈ ਇੱਕਜੁੱਟਤਾ

ਇਸ ਮੌਕੇ ਕਲੱਬ ਦੇ ਸਰਪ੍ਰਸਤ ਪੁਨੀਤ ਗਰੋਵਰ, ਚੇਅਰਮੈਨ ਖੇਤਪਾਲ ਸਿੰਘ, ਪ੍ਰਧਾਨ ਜਗਰਾਜ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਕੁਲਵੰਤ ਸਿੰਘ ਸੰਧੂ ਅਤੇ ਜੋਗਿੰਦਰ ਪਾਲ ਮਾਲੜਾ, ਮੀਤ ਪ੍ਰਧਾਨ ਅਜੈ ਅਰੋੜਾ ਅਤੇ ਡਾ. ਰਾਜ ਦਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਬਖਸ਼ੀਸ਼ ਕੁਮਾਰ (ਬਖਸ਼ੀ), ਸਕੱਤਰ ਡਾ. ਮਹਿੰਦਰ ਸਿੰਘ ਅਤੇ ਗੁਰਦੇਵ ਸਿੰਘ ਦੌਲੇਵਾਲ, ਖਜ਼ਾਨਚੀ ਅਤੇ ਪ੍ਰੈਸ ਸਕੱਤਰ ਮਨੀ ਅਰੋੜਾ, ਵਿਕਾਸ ਗਰੋਵਰ ਤੋਂ ਇਲਾਵਾ ਸਲਾਹਕਾਰ ਗੁਰਮੀਤ ਸਿੰਘ ਖਾਲਸਾ ਅਤੇ ਓਂਕਾਰ ਸਿੰਘ ਦੌਲੇਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *