/ ਜਗਰਾਜ ਲੋਹਾਰਾ /
ਅੱਜ ਗੁਰਵਿੰਦਰ ਸਿੰਘ ਡਾਲਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਮੋਗਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਰੋਨਾ ਮਹਾਂਮਾਰੀ ਦੌਰਾਨ ਵੀ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੇ ਪੂਰੀ ਤਰ੍ਹਾਂ ਕਰੋਨਾ ਲਾਕਡਾਊਨ ਦਾ ਫਾਇਦਾ ਚੁੱਕਿਆ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਨਕਲੀ ਸ਼ਰਾਬ ਮਾਫੀਆ ਬਹੁਤ ਪ੍ਰਫੁੱਲਿਤ ਹੋਇਆ ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਕਰ ਅਤੇ ਆਬਕਾਰੀ ਵਿਭਾਗ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਤੇ ਉਸ ਦੀ ਕਮਾਈ ਦੇ ਵਿੱਚ ਬਹੁਤ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਬਹੁਤ ਸਾਰੇ ਸ਼ਰਾਬ ਦੇ ਠੇਕੇਦਾਰਾਂ ਨੂੰ ਇਸ ਦਾ ਨੁਕਸਾਨ ਝੱਲਣਾ ਪਿਆ ਅਤੇ ਉਨ੍ਹਾਂ ਦੀ ਕਮਾਈ ਦੇ ਵਿੱਚ ਕਮੀ ਆਈ ਅਤੇ ਇਸਦੇ ਨਤੀਜੇ ਵਜੋਂ ਹੁਣੇ ਹੁਣੇ ਮਾਝਾ ਦੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਅਤੇ ਲੋਕ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਇਸ ਦੇ ਨਤੀਜੇ ਵਜੋਂ ਕੈਪਟਨ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਕਿਉਂਕਿ ਕੈਪਟਨ ਸਰਕਾਰ ਸ਼ਰਾਬ ਮਾਫੀਆ ਦੇ ਅੱਗੇ ਹਾਰ ਮੰਨ ਚੁੱਕੀ ਹੈ
ਨਕਲੀ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕੈਪਟਨ ਸਰਕਾਰ:- ਗੁਰਵਿੰਦਰ ਸਿੰਘ ਡਾਲਾ
