ਨਿਹਾਲ ਸਿੰਘ ਵਾਲਾ, (ਜਗਰਾਜ ਸਿੰਘ ਗਿੱਲ) ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਾਰੇਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ 17 ਪਰਿਵਾਰਾਂ ਨੇ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਅਗਵਾਈ ਹੇਠ ਕਰਵਾਈ ਗਈ।

ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਲਰਾਜ ਸਿੰਘ, ਹਰਚੰਦ ਸਿੰਘ, ਨਸੀਬ ਸਿੰਘ, ਨਿਰੰਜਨ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਰਾਮ ਸਿੰਘ, ਗੌਰੀ ਸਿੰਘ, ਸਿਮਰਜੀਤ ਕੌਰ, ਮੰਨਦੀਪ ਕੌਰ, ਕੁਲਦੀਪ ਕੌਰ, ਕੁਲਵੰਤ ਕੌਰ, ਪਿੰਨੋ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ ਅਤੇ ਨੱਛਤਰ ਕੌਰ ਸ਼ਾਮਲ ਹਨ।
ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸਰਕਲ ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇਵਾਲਾ, ਐਸ.ਸੀ. ਮਾਲਵਾ ਜ਼ੋਨ-1 ਦੇ ਮੀਤ ਪ੍ਰਧਾਨ ਪੂਰਨ ਸਿੰਘ ਪੱਤੋ, ਜਥੇਦਾਰ ਗੁਰਮੇਲ ਸਿੰਘ ਬਾਰੇਵਾਲ, ਕੁਲਦੀਪ ਸਿੰਘ ਬਾਰੇਵਾਲ, ਹਾਕਮ ਸਿੰਘ ਅਤੇ ਡਾ. ਗੁਰਬਖਸ਼ ਸਿੰਘ ਬਾਰੇਵਾਲ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ।












Leave a Reply