ਕੋਟ ਈਸੇ ਖਾਂ 06 ਜੂਨ (ਜਗਰਾਜ ਸਿੰਘ ਗਿੱਲ) ਪੰਜਾਬ ਸਰਕਾਰ ਦੇ ਹੁਕਮਾਂ ਸਦਕਾ ਅਤੇ ਸੀਐਚਸੀ ਕੋਟ ਈਸੇ ਖਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿਪੂ ਦਮਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀਐਚਸੀ ਕੋਟ ਈਸੇ ਖਾਂ ਹਰਬੰਸ ਨਰਸਿੰਗ ਹੋਮ ,ਕੋਟ ਇਸੇ ਖਾਂ ਸ਼ਕੁੰਤਲਾ ਨਰਸਿੰਗ ਹੋਮ ਕੋਟ ਇਸੇ ਖਾ ਡੀਸੀ ਹੋਸਪਿਟਲ ਕੋਟ ਈਸੇ ਖਾਂ ਆਦਿ ਪ੍ਰਾਈਵੇਟ ਹਸਪਤਾਲਾਂ ਵਿੱਚ ਡਰਾਈ ਡੇ ਮਨਾਇਆ ਗਿਆ । ਹਰ ਸ਼ੁਕਰਵਾਰ ਡੇਂਗੂ ਤੇ ਵਾਰ ਲੜੀ ਤਹਿਤ ਮਲਟੀ ਪਰਪਜ ਹੈਲਥ ਵਰਕਰ ਜਗਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਇਹ ਜੋ ਧਈਆ ਚੁੱਕਿਆ ਹੈ ਕਿ ਡੇਂਗੂ ਅਤੇ ਮਲੇਰੀਏ ਨੂੰ ਜੜ ਤੋਂ ਖਤਮ ਕਰਨਾ ਹੈ ਤਹਤ ਅੱਜ ਸਾਰੇ ਹਸਪਤਾਲਾਂ ਵਿੱਚ ਸਪਰੇ ਕਰਵਾਈ ਗਈ ਅਤੇ ਹਸਪਤਾਲ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੌਸਮੀ ਬੁਖਾਰਾਂ ਸਬੰਧੀ ਵੀ ਸਾਰਿਆਂ ਨੂੰ ਜਾਗਰੂਕ ਕੀਤਾ ਇਸ ਵਿੱਚ ਬਿਕਰਮਜੀਤ ਸਿੰਘ ਮਲਟੀਪਰ ਹੈਲਥ ਵਰਕਰ ਪਰਮਿੰਦਰ ਸਿੰਘ ਮਲਟੀ ਪਰਪੇ ਹੈਲਥ ਵਰਕਰ ਰਕੇਸ਼ ਕੁਮਾਰ ਮਲਟੀ ਪਰਪਜ ਹੈਲਥ ਵਰਕਰ ਆਦਿ ਹਾਜ਼ਰ ਸਨ।