– ਕਿਹਾ ਸ਼ੁੱਧ ਪਾਣੀਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਲਈ ਨਗਰ ਨਿਗਮ ਮੋਗਾ ਬੁਰੀ ਤਰ੍ਹਾਂ ਹੋਇਆ ਫੇਲ੍ਹ
ਮੋਗਾ 5 ਮਈ ( ਜਗਰਾਜ ਸਿੰਘ ਗਿੱਲ ) ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਵੱਲੋਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿੱਚ ਸੁੱਧ ਪਾਣੀਂ, ਸੀਵਰੇਜ ਦੀ ਵੱਡੀ ਸਮੱਸਿਆ, ਪਛੜੇ ਵਰਗਾਂ ਵਿੱਚ ਸਹੂਲਤਾਂ ਦੀ ਘਾਟ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਨਾਂਮ ਤੇ ਹੋ ਰਹੀ ਪੈਸੇ ਦੀ ਦੁਰਵਰਤੋ ਨੂੰ ਲੈਕੇ ਸੰਨੀ ਟਾਵਰ ਸਥਿਤੀ ਨਗਰ ਨਿਗਮ ਦੇ ਗੇਟ ਕੋਲ ਇੱਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਜਿਸ ਵਿੱਚ ਮੋਗਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵਿੱਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਧਰਮਕੋਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਕੋਰ ਕਮੇਟੀ ਮੈਂਬਰ ਸੁਖਜੀਤ ਸਿੰਘ ਮਾਹਲਾ, ਸ਼ਹਿਰੀ ਪ੍ਰਧਾਨ ਮੋਗਾ ਜਗਦੀਸ਼ ਛਾਬੜਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ, ਬੀਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਮੋਗਾ ਸੁਖਚੈਨ ਸਿੰਘ ਰਾਮੂਵਾਲਾ, ਰਾਜਿੰਦਰ ਸਿੰਘ ਡੱਲਾ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਦੇਬ ਅਸੀਸ ਮਲਿਕ, ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਦਾਰਾਪੁਰ, ਸੁਰਜੀਤ ਸਿੰਘ ਲੋਹਾਰਾ,ਮਾਸਟਰ ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ, ਸ਼ਹਿਰੀ ਪ੍ਰਧਾਨ ਯੂਥ ਸੁਖ ਗਿੱਲ, ਸੀਨੀਅਰ ਆਗੂਆਂ ਵਿੱਚ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਗੋਵਰਧਨ ਪੋਪਲੀ, ਗੁਰਚਰਨ ਸਿੰਘ ਕਾਲੀਏ ਵਾਲਾ ਮਨਜੀਤ ਸਿੰਘ ਧੰਮੂ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਕੁਲਦੀਪ ਸਿੰਘ ਦੀਪਾ ਸ਼ਹਿਰੀ ਸਰਕਲ ਪ੍ਰਧਾਨ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ ਜਸਵਿੰਦਰ ਸਿੰਘ ਕੁੱਕੀ ਫਤਿਹਗੜ੍ਹ ਕੋਰੋਟਾਣਾ ਭਾਨ ਸਿੰਘ ਭੁੱਲਰ ਤਲਵੰਡੀ ਭੰਗਰੀਆਂ ਪੂਰਨ ਸਿੰਘ ਪੱਤੋ ਦਰਸਨ ਸਿੰਘ ਕਾਹਨ ਸਿੰਘ ਵਾਲਾ ਭੁਪਿੰਦਰ ਸਿੰਘ ਕਾਲੀਏਵਾਲਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖ ਦੀ ਮੁਢਲੀ ਜਰੂਰਤ ਪਾਂਣੀ ਹੁੰਦੀ ਹੈ ਅਤੇ ਨਗਰ ਨਿਗਮ ਮੋਗਾ ਦਾ ਵੀ ਇਹ ਮੁਢਲਾ ਫਰਜ਼ ਬਣਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਸੁੱਧ ਪਾਣੀਂ ਪੀਣ ਲਈ ਮੁਹੱਈਆ ਕਰਵਾਏ ਪਰ ਨਗਰ ਨਿਗਮ ਮੋਗਾ ਇਸ ਮੁਢਲੀ ਸਹੂਲਤ ਵੀ ਦੇਣ ਤੋਂ ਅਸਮਰਥ ਹੈ ਖਾਸ ਕਰਕੇ ਸ਼ਹਿਰ ਦੇ ਪਛੜੇ ਹੋਏ ਵਾਰਡ ਜਿੱਥੇ ਉਨ੍ਹਾਂ ਲੋਕਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸੂਰਤੇਹਾਲ ਇਹ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਤੇ ਉੱਥੇ ਲੋਕ ਕਾਲਾ ਪੀਲੀਆ, ਉਲਟੀਆਂ, ਦਸਤ ਅਤੇ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ਗੰਭੀਰ ਬਿਮਾਰੀਆਂ ਨਾਲ ਬਹੁਤੇ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਏ ਮਹਿੰਗੇ ਭਾਅ ਆਪਣਾ ਇਲਾਜ ਕਰਵਾ ਰਹੇ ਹਨ ਖਾਸ

ਕਰਕੇ ਬੱਚੇ ਅਤੇ ਬਜ਼ੁਰਗ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਜਿਆਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਲਈ ਨਗਰ ਨਿਗਮ ਮੋਗਾ ਪੂਰੀ ਤਰ੍ਹਾਂ ਜੁੰਮੇਵਾਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਮੋਗਾ ਤੋਂ ਮੰਗ ਕਰਦਾ ਹੈ ਕਿ ਨਿਗਮ ਦੀ ਲਾਪਰਵਾਹੀ ਨਾਲ ਜਿਹੜੇ ਲੋਕ ਮੌਤ ਦੇ ਮੂੰਹ ਵਿੱਚ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਤੇ ਜਿਹੜੇ ਲੋਕ ਬਿਮਾਰ ਹਨ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਦੇ ਨਾਲ ਨਗਰ ਨਿਗਮ ਆਪਣੇ ਖਰਚੇ ਤੇ ਇਲਾਜ ਕਰਵਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਹ ਵਾਰਡ ਜਿੱਥੇ ਕੇਵਲ ਮਜ਼ਦੂਰ ਤੇ ਗਰੀਬ ਲੋਕ ਰਹਿੰਦੇ ਹਨ ਉਨ੍ਹਾਂ ਵਾਰਡਾਂ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਅਤੇ ਸੀਵਰੇਜ ਦਾ ਐਨਾ ਕੁ ਮਾੜਾ ਹਾਲ ਹੈ ਕਿ ਸੀਵਰੇਜ ਓਵਰ ਫਲੋ ਹੋਕੇ ਗਲੀਆਂ ਵਿੱਚ ਫੈਲ ਜਾਂਦਾ ਹੈ ਅਤੇ ਜਿੱਥੇ ਅਤੇ ਗਰੀਬ ਲੋਕਾਂ ਦੇ ਘਰ ਨੀਵੇਂ ਹੋਣ ਕਰਕੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਚਲਾ ਜਾਂਦਾ ਹੈ ਅਤੇ ਇਹ ਵੇਖਣ ਵਿੱਚ ਆਇਆ ਹੈ ਕਿ ਗੰਦੇ ਪਾਣੀ ਵਿੱਚ ਹੀ ਗਰੀਬ ਲੋਕ ਮਜਬੂਰੀ ਵੱਸ ਆਪਣਾ ਖਾਣਾ ਤਿਆਰ ਕਰਦੇ ਹਨ ਜੋ ਕਿ ਨਗਰ ਨਿਗਮ ਨੂੰ ਇੱਕ ਮੂੰਹ ਚੜਾਉਂਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਾਰਡ ਵੀ ਵੇਖੇ ਹਨ ਕਿ ਉਨ੍ਹਾਂ ਵਾਰਡਾਂ ਵਿਚ ਸਟਰੀਟ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਅਤੇ ਜੇਕਰ ਸਟਰੀਟ ਲਾਈਟਾਂ ਹਨ ਵੀ ਤਾਂ ਉਹ ਖਰਾਬ ਪਈਆਂ ਹਨ ਜਦਕਿ ਨਗਰ ਨਿਗਮ ਇੱਕ ਪਾਸੇ ਹੋਰਨਾਂ ਵਾਰਡਾਂ ਵਿੱਚ ਨਵੀਆਂ ਸਟਰੀਟ ਲਾਈਟਾਂ ਲਗਾਕੇ ਕਰੋੜਾਂ ਰੁਪਏ ਦੇ ਬਿੱਲ ਪਾ ਰਿਹਾ ਹੈ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਐਨਾ ਮੰਦਾ ਹਾਲ ਹੈ ਕਿ ਸੰਘਣੀ ਵਸੋਂ ਦੇ ਖੇਤਰਾਂ ਵਿੱਚ ਓਪਨ ਕੂੜੇ ਦੇ ਢੇਰ ਲੱਗੇ ਆਮ ਵੇਖੇ ਜਾਂਦੇ ਹਨ ਉਧਾਰਨ ਦੇ ਤੌਰ ਤੇ ਮੋਗਾ ਸ਼ਹਿਰ ਦੇ ਮੇਨ ਬਜਾਰ ਵਿੱਚ ਦੇਵ ਹੋਟਲ ਅਤੇ ਸੇਖਾਂ ਵਾਲੇ ਚੌਂਕ ਵਿੱਚਕਾਰ ਕੂੜੇ ਦਾ ਢੇਰ ਪੱਕੇ ਤੌਰ ਤੇ ਰਹਿੰਦਾਂ ਹੈ ਜਿਸ ਨਾਲ ਉੱਥੇ ਵਸਣ ਵਾਲੇ ਘਰਾਂ ਦੇ ਲੋਕ ਅਤੇ ਦੁਕਾਨਦਾਰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਮੇਨ ਬਜਾਰ ਹੋਣ ਕਰਕੇ ਉੱਥੋਂ ਫੈਲਦੀ ਬਦਬੂ ਵਿੱਚੋਂ ਲੰਘਣਾ ਮੁਹਾਲ ਹੋ ਜਾਂਦਾ ਹੈ ਅਤੇ ਨਗਰ ਨਿਗਮ ਦੇ ਕੰਨ ਤੇ ਜੂੰ ਨਹੀਂ ਸਰਕਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਢਲੇ ਹੱਕ ਦੇਣ ਦੀ ਬਜਾਏ ਅਖੌਤੀ ਸ਼ਹਿਰ ਦੀ ਸੁੰਦਰਤਾ ਲਈ ਕਰੋੜਾਂ ਰੁਪਏ ਦਾ ਨਜਾਇਜ਼ ਖਰਚਾ ਕੀਤਾ ਜਾ ਰਿਹਾ ਹੈ ਅਤੇ ਰੇਲਵੇ ਪੁਲ ਹੇਠਾਂ ਗਜੀਬੋ ਦੇ ਨਾਂਮ ਤੇ ਲਗਾਇਆ ਗਿਆ ਪੈਸਾ ਬਿੱਲਕੁਲ ਫਜ਼ੂਲ ਖਰਚਾ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੀ ਇੱਕ ਕਰਤੂਤ ਹੋਰ ਸਾਹਮਣੇ ਆਈ ਹੈ ਕਿ ਸ਼ਹਿਰ ਦਾ ਪ੍ਰਤਾਪ ਰੋਡ ਜਿੱਥੇ ਵੱਡੇ ਵੱਡੇ ਸੋਅ ਰੂਮਾਂ ਦੇ ਮਹਿੰਗੇ ਭਾਅ ਬਣਾਏ ਫਰੰਟ ਤੁੜਵਾ ਕੇ ਫੁੱਟ ਪਾਥ ਬਣਾਉਣ ਦਾ ਰਾਗ ਅਲਾਪਿਆ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਤੇ ਨਗਰ ਨਿਗਮ ਆਪਣੀਆਂ ਜੇਬਾਂ ਭਰਨ ਲਈ ਸ਼ਹਿਰ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋ ਕਰਕੇ ਪੈਸਾ ਨਜਾਇਜ਼ ਕੰਮਾਂ ਤੇ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਤਅੰਗੇਜ਼ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੱਗੇਆਣਾ ਬਸਤੀ ਵਿੱਚ ਛੱਪੜ ਦੀ ਜਗ੍ਹਾ ਪੂਰਕੇ ਉਥੇ ਖੇਡ ਸਟੇਡੀਅਮ ਬਣਵਾਇਆ ਸੀ ਜਿਸਦੀ ਦੇਖ ਰੇਖ ਦੀ ਜ਼ਿੰਮੇਵਾਰੀ ਨਗਰ ਨਿਗਮ ਮੋਗਾ ਦੀ ਬਣਦੀ ਹੈ ਪਰ ਖੇਡ ਸਟੇਡੀਅਮ ਵੀ ਲਾਈਟਾਂ ਤੋਂ ਸੱਖਣਾ ਪਿਆ ਹੈ ਅਤੇ ਐਡੇ ਵੱਡੇ ਖੇਡ ਸਟੇਡੀਅਮ ਵਿੱਚ ਲਾਈਟਾਂ ਦਾ ਪ੍ਰਬੰਧ ਨਾਂ ਹੋਣਾ ਨਗਰ ਨਿਗਮ ਦੀ ਵੱਡੀ ਨਲਾਇਕੀ ਹੈ। ਸੰਨੀ ਗਿੱਲ ਨੇ ਕਿਹਾ ਕਿ ਅੱਜ ਇਨ੍ਹਾਂ ਉਣਤਾਈਆਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਧਰਨਾ ਦੇਣ ਲਈ ਮਜਬੂਰ ਹੋਇਆ ਹੈ ਅਤੇ ਜੇਕਰ ਸ਼ਹਿਰ ਵਾਸੀਆਂ ਨੂੰ ਇਨਸਾਫ਼ ਨਾਂ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਧਰਨੇ ਪ੍ਰਦਰਸ਼ਨ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਨਗਰ ਨਿਗਮ ਵਿੱਚ ਹੋ ਰਹੀ ਪੈਸੇ ਦੀ ਦੁਰਵਰਤੋ ਨੂੰ ਰੋਕਣਾ ਅਤੇ ਸ਼ਹਿਰ ਵਾਸੀਆਂ ਨੂੰ ਉਹ ਬੁਨਿਆਦੀ ਸਹੂਲਤਾਂ ਦਿਵਾਉਣਾ ਹੈ ਜਿਸਦੇ ਉਹ ਸਹੀ ਹੱਕਦਾਰ ਹਨ। ਸੰਨੀ ਗਿੱਲ ਨੇ ਕਿਹਾ ਕਿ ਅੱਜ ਨਗਰ ਨਿਗਮ ਮੋਗਾ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਚੁੱਕਾ ਹੈ ਅਤੇ ਸਤਾਧਾਰੀ ਸਰਕਾਰ ਦੇ ਨੁਮਾਇੰਦੇ ਇਸ ਨੂੰ ਆਪਣੀ ਜਗੀਰ ਸਮਝਣ ਲੱਗੇ ਹਨ ਜਦਕਿ ਨਗਰ ਨਿਗਮ ਸ਼ਹਿਰ ਵਾਸੀਆਂ ਦਾ ਹੈ ਅਤੇ ਉਨ੍ਹਾਂ ਦੇ ਪੈਸੇ ਨਾਲ ਚੱਲਦਾ ਹੈ ਪਰ ਹਾਲਾਤ ਇਹ ਹਨ ਕਿ ਸ਼ਹਿਰ ਵਾਸੀ ਸਹੂਲਤਾਂ ਨੂੰ ਤਰਸ ਰਹੇ ਹਨ ਆਊਟਰ ਏਰੀਏ ਦੀ ਵਸੋਂ ਵਾਲੇ ਖੇਤਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਉਹ ਲੋਕ ਬਿਨਾਂ ਸੀਵਰੇਜ ਪਾਣੀ ਦੇ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗ ਸ਼ਹਿਰ ਵਾਸੀਆਂ ਦੇ ਨਾਲ ਖੜਾ ਹੈ ਤੇ ਨਗਰ ਨਿਗਮ ਵਿੱਚ ਕੀਤੇ ਜਾ ਰਹੇ ਘੋਟਾਲਿਆਂ ਦੀ ਜਾਂਚ ਕਰਵਾਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜੇਕਰ ਮਾਣਯੋਗ ਅਦਾਲਤ ਦਾ ਸਹਾਰਾ ਲੈਣਾ ਪਿਆ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਰ ਵਾਸੀਆਂ ਦੇ ਹੱਕਾਂ ਲਈ ਲੜਦਾ ਰਹੇਗਾ।











Leave a Reply