ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾਂ ਨੂੰ ਲੈਕੇ ਪਾਵਰ ਗਰਿੱਡਾਂ ਸਾਹਮਣੇ ਆਪ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕੀਤੀ ਨਾਹਰੇਬਾਜੀ 

ਮੋਗਾ 30 ਅਪ੍ਰੈਲ ( ਜਗਰਾਜ ਸਿੰਘ ਗਿੱਲ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਜਿਲਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਮੋਗਾ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ,ਅਤੇ ਧਰਮਕੋਟ ਦੇ ਪਾਵਰ ਗਰਿੱਡਾਂ ਦੇ ਸਾਹਮਣੇ ਬਿਜਲੀ ਦੇ ਕੱਟਾਂ ਨੂੰ ਲੈਕੇ ਦਿੱਤੇ ਰੋਸ ਧਰਨਿਆਂ ਤੋਂ ਬਾਅਦ ਤੋਂ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ ਖਣ ਮੁਖ ਪਤੋ ਭਾਰਤੀ, ਹਲਕਾ ਮੋਗਾ ਤੇ ਇਨਚਾਰਜ ਸੰਜੀਤ ਸਿੰਘ ਸਨੀ ਗਿੱਲ ਨਿਹਾਲ ਸਿੰਘ ਵਾਲਾ ਦੇ ਇਨਚਾਰਜ ਰਾਜਵਿੰਦਰ ਸਿੰਘ ਧਰਮਕੋਟ ਹਲਕਾ ਧਰਮਕੋਟ ਦੇ ਇਨਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਇਕਬਾਲਦੀਪ ਸਿੰਘ ਹੈਰੀ ਧਰਮਕੋਟ ਗੁਰਬਿੰਦ ਸਿੰਘ ਸਿੰਘਾ ਵਾਲਾ, ਬਿਪਨਪਾਲ ਸਿੰਘ ਖੋਸਾ, ਸੁਰਜੀਤ ਸਿੰਘ ਲੋਹਾਰਾ,ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਨਰਿੰਦਰ ਸਿੰਘ ਬੁੱਕਣ ਵਾਲਾ ਸਾਰੇ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਕੁੱਕੀ ਫਤਿਹਗੜ੍ਹ ਕੋਰੋਟਾਣਾ ਯੂਥ ਆਗੂ ਗੁਰਜੰਟ ਸਿੰਘ ਤਲਵੰਡੀ ਭੰਗੇਰੀਆਂ ਚਰਨਜੀਤ ਸਿੰਘ ਧਾਲੀਵਾਲ ਤਲਵੰਡੀ ਭੰਗੇਰੀਆਂ ਯੂਥ ਆਗੂ ਸੁਖਬੀਰ ਸਿੰਘ ਗਿੱਲ, ਡੈਵੀ ਮੋਗਾ, ਰਣਜੀਤ ਸਿੰਘ ਭਾਊ, ਪਰਮਜੀਤ ਸਿੰਘ ਨੈਸਲੇ, ਰੁਪਿੰਦਰ ਸਿੰਘ ਨਿੱਕਾ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਜਸਪਾਲ ਸਿੰਘ ਭੱਟੀ ਵਿਸੇਸ ਤੌਰ ਤੇ ਹਾਜ਼ਰ ਰਹੇ ਮੌਕੇ ਤੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਹੁਣ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਸੂਬੇ ਦੇ ਹਰੇਕ ਵਰਗ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਆਮ ਲੋਕਾਂ ਤੋਂ ਇਲਾਵਾ ਦੁਕਾਨਦਾਰ, ਵਪਾਰੀ ਤੇ ਕਿਸਾਨ ਸਾਰੇ ਹੀ ਦੁਖੀ ਹਨ ਅਤੇ ਸਰਕਾਰ ਬਿਜਲੀ ਦੇ ਕੱਟ ਲਗਾਕੇ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ ਕਿਉਂਕਿ ਸਰਕਾਰ ਦਾ ਬਿਜਲੀ ਵਿਭਾਗ ਤੇ ਕੋਈ ਕੰਟਰੋਲ ਨਹੀਂ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ ਤੇ ਖਜ਼ਾਨਾ ਖਾਲੀ ਪਿਆ ਹੈ । ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਦੀ ਕੋਈ ਕਮੀਂ ਨਹੀਂ ਸੀ ਸਗੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਅਤੇ ਆਮ ਲੋਕਾਂ ਦੇ ਦੋ ਸੌ ਯੂਨਿਟ ਬਿਜਲੀ ਦੇ ਬਿੱਲ ਮੁਆਫ ਕਰਨ ਦੀ ਸਹੂਲਤ ਦੇ ਬਾਵਜੂਦ ਬਿਜਲੀ ਵਿਭਾਗ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਕਿਉਂਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਸੀ ਪਰ ਆਪ ਸਰਕਾਰ ਦੌਰਾਨ ਸਾਰੇ ਹੀ ਮਹਿਕਮਿਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਅਤੇ ਸੂਬੇ ਦੇ ਲੋਕ ਹੁਣ ਇਨ੍ਹਾਂ ਨੂੰ ਵੋਟਾਂ ਪਾਕੇ ਪਛਤਾ ਰਹੇ ਹਨ ਤੇ ਲੋਕ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਚੱਲਦਾ ਕਰ ਦੇਣਗੇ ਤੇ ਸ੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ ਅਤੇ ਸੂਬੇ ਨੂੰ ਫਿਰ ਵਿਕਾਸ ਦੀ ਗਤੀਸ਼ੀਲਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਤੇ ਹੋਰ ਆਗੂਆਂ ਵਿੱਚ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ,, ਗੋਵਰਧਨ ਪੋਪਲੀ, ਚਰਨਜੀਤ ਸਿੰਘ ਝੰਡੇਆਣਾ, ਸੁਖ ਗਿੱਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਫਿਰੋਜ ਅਲੀ ਭੁੱਟੋ, ਹਰਪ੍ਰੀਤ ਸਿੰਘ ਖੀਵਾ, ਗੁਰਮੀਤ ਸਿੰਘ ਫੌਜੀ ਡਰੋਲੀ ਭਾਈ, ਸੁਖਦੇਵ ਸਿੰਘ ਬਿੱਲੂ ਚੜਿੱਕ, ਭੁਪਿੰਦਰਜੀਤ ਸਿੰਘ ਬਬਲੂ ਮੋਗਾ, ਜਸਪ੍ਰੀਤ ਸਿੰਘ ਰਣੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ ਸੰਧੂਆਂ ਵਾਲਾ, ਗੁਰਚਰਨ ਸਿੰਘ ਚਰਨਾ ਸਿੰਘਾਂ ਵਾਲਾ, ਕੌਂਸਲਰ ਮਤਵਾਲ ਸਿੰਘ, ਦਰਸਨ ਸਿੰਘ ਕਾਹਨ ਸਿੰਘ ਵਾਲਾ, ਗੁਰਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਕੌਂਸਲਰ ਗੌਰਵ ਗੁਪਤਾ ਗੁੱਡੂ, ਗੁਰਪ੍ਰੀਤ ਸਿੰਘ ਹੈਪੀ, ਨਛੱਤਰ ਸਿੰਘ ਨਿਧਾਂ ਵਾਲਾ, ਸੁਖਜੀਤ ਸਿੰਘ ਨਿਧਾਂ ਵਾਲਾ, ਰਣਜੀਤ ਸਿੰਘ ਨਿਧਾਂ ਵਾਲਾ, ਸਰਬਜੀਤ ਸਿੰਘ ਨਿਧਾਂ ਵਾਲਾ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ ਘੱਲ ਕਲਾਂ, ਪਵਨਦੀਪ ਸਿੰਘ ਘੱਲ ਕਲਾਂ, ਕੁਲਵੰਤ ਸਿੰਘ ਮੱਲੀਆਂ ਵਾਲਾ, ਦਿਲਪ੍ਰੀਤ ਸਿੰਘ ਖੋਸਾ, ਦਰਸਨ ਸਿੰਘ ਸਰਪੰਚ ਖੁਖਰਾਣਾ, ਬਲਰਾਜ ਸਿੰਘ ਸਰਪੰਚ ਡਗਰੂ, ਜਸਵੀਰ ਸਿੰਘ ਗਿੱਲ ਪੈਲੇਸ ਵਾਲੇ, ਬਲਵਿੰਦਰ ਸਿੰਘ ਡਰੋਲੀ, ਨਵਤੇਜ ਸਿੰਘ ਬਰਾੜ ਦੌਲਤਪੁਰਾ ਨੀਵਾਂ,ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ ਸ਼ਹਿਰੀ, ਗੁਰਜੀਤ ਸਿੰਘ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *