ਫਿਰੋਜ਼ਪੁਰ 19 ਮਾਰਚ (ਗੌਰਵ ਭਟੇਜਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵੱਖ-ਵੱਖ ਜ਼ੋਨਾਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਤਹਿਸੀਲਦਾਰ ਗੁਰੂ ਹਰਸਹਾਏ ਨੀਲਮ ਰਾਣੀ, ਐੱਸ.ਡੀ.ਐਮ. ਜ਼ੀਰਾ ਰਣਜੀਤ ਸਿੰਘ ਭੁੱਲਰ, ਤਹਿਸੀਲਦਾਰ ਮਮਦੋਟ ਨੀਰਜ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਣਕ ਦੀ ਖ਼ਰੀਦ ਸਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕੀਤਾ ਜਾਵੇ ਤੇ ਜ਼ਮੀਨ ਦਾ ਰਿਕਾਰਡ ਮੰਗਣ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਇਸ ਸਬੰਧੀ ਪ੍ਰੈੱਸ ਨੂੰ ਲਿਖਤੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕਣਕ ਦੀ ਖਰੀਦ ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਲਗਾਉਣ ਦਾ ਕੰਮ ਕਰ ਰਹੀ ਹੈ ਤੇ ਦਿੱਲੀ ਮੋਰਚੇ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਨਵੀਆਂ ਸ਼ਰਤਾਂ ਮੁਤਾਬਕ ਕਣਕ ਦਾ ਟੋਟਾ 4% ਘਟਾ ਕੇ 2% ਕਰ ਦਿੱਤਾ ਹੈ ਅਤੇ ਨਮੀ ਦੀ ਦਰ 14% ਘਟਾ ਕੇ 12% ਕਰ ਦਿੱਤੀ ਹੈ ਘੱਟਾ ਮਿੱਟੀ 4% ਤੋਂ ਘਟਾ ਕੇ 0% ਤਕ ਲਿਆਂਦਾ ਜਾ ਰਿਹਾ ਹੈ, ਅਸਲ ਵਿੱਚ ਇਹ ਸ਼ਰਤਾਂ M.S.P. ਨੂੰ ਤੋੜਨ ਤੇ ਕਣਕ ਦੀ ਖਰੀਦ ਨਾ ਕਰਨ ਦੇ ਬਰਾਬਰ ਹੈ। ਧਰਾਤਲ ਤੇ ਸੱਚਾਈ ਹੈ ਕਿ ਸਿਰਫ਼ 9 ਲੱਖ ਕਾਸ਼ਤਕਾਰ ਹਨ ਤੇ 16 ਲੱਖ ਕਾਸ਼ਤਕਾਰ ਦੋ ਤੋਂ ਤਿੰਨ ਕਿੱਲੇ ਵਾਲੇ ਹਨ। ਜਿਨ੍ਹਾਂ ਲਈ ਇੰਨੀ ਥੋੜ੍ਹੀ ਜ਼ਮੀਨ ਤੇ ਖੇਤੀ ਕਰਨੀ ਵਾਜਬ ਨਹੀਂ ਹੈ, ਉਨ੍ਹਾਂ ਨੂੰ ਮਸ਼ੀਨਰੀ ਤੇ ਹੋਰ ਤਕਨੀਕ ਦੀ ਲੋੜ ਪੈਂਦੀ ਹੈ, ਜਿਸ ਕਰਕੇ ਮਜਬੂਰੀ ਵੱਸ ਹਿੱਸੇ ਤੇ ਠੇਕੇ ਤੇ ਲੈਣੇ ਦੇਣੇ ਪੈਂਦੇ ਹਨ। ਇਸ ਲਈ ਸਾਡੀ ਜ਼ੋਰਦਾਰ ਮੰਗ ਹੈ ਕਿ ਕਣਕ ਦੀ ਫਸਲ ਦੀ ਅਦਾਇਗੀ ਜ਼ਮੀਨ ਮਾਲਕਾਂ ਨੂੰ ਦੇਣ ਦੀ ਬਜਾਏ ਕਿਸਾਨ ਜੋ ਖੇਤ ਵਿੱਚ ਫ਼ਸਲ ਉਗਾਉਂਦਾ ਹੈ ਉਸਨੂੰ ਰਮੀਜ਼ ਰਸਮੀ ਤਰੀਕੇ ਨਾਲ ਦਿੱਤੀ ਜਾਵੇ ਨਹੀਂ ਤਾਂ ਚੱਲ ਰਹੇ ਮੋਰਚੇ ਦੀ ਇਹ ਵੱਡੀ ਪੱਧਰ ਤੇ ਮੰਗ ਹੋਵੇਗੀ। ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਉਸ ਦੇ ਅਧਿਕਾਰੀ ਹੋਣਗੇ। F.C.I. ਵੱਲੋਂ ਕਣਕ ਦੀ ਖ਼ਰੀਦ ਸਬੰਧੀ ਜ਼ਮੀਨ ਦਾ ਰਿਕਾਰਡ ਜਮਾਂ ਕਰਾਉਣ ਦੀ ਸ਼ਰਤ ਵੀ ਤੁਰੰਤ ਰੱਦ ਕੀਤੀ ਜਾਵੇ। ਮੰਗ ਪੱਤਰ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਖਿਲਾਰਾ ਸਿੰਘ ਪੰਨੂ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੇਜਰ ਸਿੰਘ , ਮੰਗਲ ਸਿੰਘ, ਫੁੰਮਣ ਸਿੰਘ, ਗੁਰਜੰਟ ਸਿੰਘ, ਗੁਰਨਾਮ ਸਿੰਘ, ਮੰਗਲ ਸਿੰਘ ਸਵਾਈਕੇ, ਚਮਕੌਰ ਸਿੰਘ ਆਦਿ ਆਗੂ ਮੌਜੂਦ ਸਨ।