ਤਾਜ਼ਾ ਖ਼ਬਰਾਂ

ਸਿਮਰਨਜੀਤ ਢਿੱਲੋਂ ਨੂੰ ਪੰਜਾਬ ਯੂਨੀਵਰਸਿਟੀ ਦਾ ਦੂਜੀ ਵਾਰ ਸੈਨੇਟ ਮੈਂਬਰ ਚੁਣਨ ‘ਤੇ ਮੋਗਾ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਧੰਨਵਾਦ – ਚਰਨਜੀਤ ਧਾਲੀਵਾਲ

ਸਿਮਰਨਜੀਤ ਢਿੱਲੋਂ ਨੂੰ ਪੰਜਾਬ ਯੂਨੀਵਰਸਿਟੀ ਦਾ ਦੂਜੀ ਵਾਰ ਸੈਨੇਟ ਮੈਂਬਰ ਚੁਣਨ ‘ਤੇ ਮੋਗਾ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਧੰਨਵਾਦ – ਚਰਨਜੀਤ ਧਾਲੀਵਾਲ

ਮੋਗਾ, (ਜਗਰਾਜ ਸਿੰਘ ਗਿੱਲ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿੱਚ ਮੋਗਾ ਜ਼ਿਲ੍ਹੇ ਤੋਂ ਸਿਮਰਨਜੀਤ ਸਿੰਘ ਢਿੱਲੋਂ ਨੂੰ ਦੂਜੀ ਵਾਰ ਸੈਨੇਟ ਮੈਂਬਰ ਚੁਣੇ ਜਾਣ ‘ਤੇ ਸਮੂਹ ਵੋਟਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਿਮਰਨਜੀਤ ਢਿੱਲੋਂ ਦੀ ਇਹ ਜਿੱਤ ਮੋਗਾ ਜ਼ਿਲ੍ਹੇ ਦੇ ਸਮੂਹ ਗ੍ਰੈਜੂਏਟ ਵੋਟਰਾਂ, ਪਤਵੰਤਿਆਂ ਅਤੇ ਸਹਿਯੋਗੀਆਂ ਦੇ ਸਹਿਯੋਗ ਸਦਕਾ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਸਾਹਿਬ ਹਮੇਸ਼ਾ ਹੀ ਵਿਦਿਆਰਥੀਆਂ ਅਤੇ ਸਿੱਖਿਆ ਦੇ ਮੁੱਦਿਆਂ ਨੂੰ ਸੈਨੇਟ ਵਿੱਚ ਬੁਲੰਦ ਕਰਦੇ ਆਏ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।

ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਅਸੀਂ ਹਮੇਸ਼ਾ ਰਿਣੀ ਰਹਾਂਗੇ।