ਕਿਹਾ ਕਿਸਾਨਾਂ, ਮਜ਼ਦੂਰਾਂ ਦੇ ਕਰਜੇ ਤੇ ਲਕੀਰ ਮਾਰੇ ਕੇਂਦਰ ਤੇ ਸਟੇਟ ਸਰਕਾਰ –ਰੰਡਿਆਲਾ, ਸੰਗਲਾ
ਮੋਗਾ 5 ਅਗਸਤ ( ਜਗਰਾਜ ਸਿੰਘ ਗਿੱਲ ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਬਾਬਾ ਬੱਗਾ ਸਿੰਘ ਧਰਮਕੋਟ ਵਿਖੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ,ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਮੁਖਤਿਆਰ ਸਿੰਘ ਮਾਹਲਾ,ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਕੈਸ਼ੀਅਰ ਰੰਡਿਆਲਾ, ਇਹਨਾਂ ਆਗੂਆਂ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਬੁਲਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋ ਕਿਸਾਨਾਂ ਨੇ ਕਿਸੇ ਵੀ ਬੈਂਕ ਚੋ ਕਰਜਾ ਲਿਆ ਸੀ ਉਸ ਸਮੇ ਕਿਸਾਨਾਂ ਤੋਂ ਵਰਗਲਾਕੇ ਦੋ/ ਦੋ ਚੇੱਕ ਬੈਂਕ ਮੈਨੇਜਰਾਂ ਨੇ ਰੱਖ ਲਏ ਹੁਣ ਜਦੋ ਕਿਸਾਨਾਂ ਤੋਂ ਕਰਜੇ ਦੀ ਕਿਸਤ ਅਦਾ ਨਾਂ ਹੋਣ ਤੇ ਬੇਂਕ ਮੈਨੇਜਰਾਂ ਨੇ ਅਦਾਲਤਾਂ ਚ ਕਿਸਾਨਾਂ ਦੇ ਚੇੱਕ ਲਾਕੇ ਕੇਸ ਕਰ ਦਿੱਤੇ। ਤਾਂ ਕਿ ਕਿਸਾਨਾਂ ਨੂੰ ਦਬਾਅ ਕੇ ਪੇਸੇ ਵਸੂਲੇ ਜਾਣ। ਕਿਸਾਨਾਂ ਦੀਆਂ ਫਸਲਾਂ ਤੇ ਐਮ ਐਸ ਪੀ ਨਾ ਮਿਲਣ ਕਾਰਨ ਤੇ ਫਸਲਾਂ ਤੇ ਘਰਾਂ ਚ ਲੋੜੀਦੀਆ ਵਸਤੂਆਂ ਦੇ ਭਾਅ ਅਸਮਾਨੀ ਚੜਨ ਨਾਲ ਕਿਸਾਨਾਂ ਦੇ ਘਰਾਂ ਦੇ ਖਰਚੇ ਪੂਰੇ ਨਾ ਹੋਣ ਕਾਰਨ ਕਿਸਾਨ ਦਾ ਆਰਥਿਕਤਾ ਸਥਿਤੀ ਕਮਜੋਰ ਹੁੰਦੀ ਗਈ ਜਿਸ ਪਾਰੋ ਕਿਸਾਨ ਤੇ ਮਜ਼ਦੂਰ ਬੈਂਕਾਂ ਦਾ ਕਰਜਾ ਨਹੀ ਦੇ ਸਕਿਆ। ਅਸੀ ਸਮੂਹ ਬੈਂਕ ਮੈਨੇਜਰਾਂ ਨੂੰ ਅਪੀਲ ਕਰਦੇ ਹਾਂ ਕਿ ਬੈਂਕਾਂ ਵਿਚ ਕਿਸਾਨਾਂ ਦੇ ਰੱਖੇ ਚੇੱਕ ਵਾਪਿਸ ਕੀਤੇ ਜਾਣ। ਉਹਨਾਂ ਕਿਹਾ ਕਿ ਸਮੂਹ ਬੈਂਕ ਕਿਸਾਨਾਂ ਨਾਲ ਵੰਨ ਟਾਇਮ ਸੇਟਲਮੇਂਟ ਕਰਨ। ਜੇਕਰ ਫਿਰ ਵੀ ਕੋਈ ਵੀ ਬੈਂਕ ਅਧਿਕਾਰੀ ਪਿੰਡਾਂ ਚ ਕਿਸਾਨਾਂ ਨੂੰ ਤੰਗ ਪ੍ਰੇਸਾਨ ਕਰੇਗਾ ਤਾਂ ਉਸ ਦਾ ਘਿਰਾਉ ਕਰਕੇ ਪਿੰਡ ਦੇ ਚੁਰਾਹੇ ਚ ਬਿਠਾਇਆ ਜਾਏਗਾ। ਬਹਿਰਾਮਕੇ ਨੇ ਕਿਹਾ ਕਿ ਭਾਰਤ/ ਅਮਰੀਕਾ ਸਮਝੋਤਾ ਰੱਦ ਕਰਵਾਉਣ ਤੇ ਬਿਜਲੀ ਸੋਧ ਐਕਟ, ਤੇ ਬੀਜ ਸੋਧ ਐਕਟ ਵੀ ਰੱਦ ਕਰਵਾਉਣ ਲਈ ਕੇ ਐਮ ਐਮ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ। ਅਖੀਰ ਚ ਆਗੂਆ ਨੇ ਕਿਹਾ ਕਿ ਪਿਛਲੇ ਦਿਨੀ ਜਸਪਾਲ ਸਿੰਘ ਜੇਈ ਜੋ ਸਬ ਡਵੀਜ਼ਨ ਭਿੰਡਰ ਕਲਾਂ ਵਿੱਚ ਬਤੋਰ ਕੰਮ ਕਰ ਰਿਹਾ ਉਸ ਦਾ ਰਵੱਈਆ ਕਿਸਾਨਾਂ ਪ੍ਰਤੀ ਬਹੁਤ ਗਲਤ ਹੇ ਜਿਸ ਤੇ ਰੋਸ ਕਰਦਿਆ ਕਿਹਾ ਕਿ ਜਲਦੀ ਹੀ ਭਿੰਡਰ ਕਲਾਂ ਬਿਜਲੀ ਬੋਰਡ ਦੇ ਦਫਤਰ ਤੇ ਧਰਨਾ ਲਾ ਕੇ ਜਸਪਾਲ ਸਿੰਘ ਜੇਈ ਨੂੰ ਸਹੀ ਬੋਲਣਾ ਸਿਖਾਵਾਂਗੇ । ਇਸ ਮੋਕੇ ਕਿਸਾਨ ਆਗੂ ਮਾਸਟਰ ਮੇਵਾ ਸਿੰਘ ਸਾਦੀਵਾਲਾ,ਕੁਲਜਿੰਦਰ ਸਿੰਘ ਸਿੱਧੂ ਸਹਾਇਕ ਸਕੱਤਰ, ਅੰਗਰੇਜ ਸਿੰਘ ਜੋਹਲ ਜਿਲਾ ਸਕੱਤਰ ਔਗੜ, ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ, ਭੁਪਿੰਦਰ ਸਿੰਘ ਤੂਰ, ਪੂਰਨ ਸਿੰਘ ਥਾਣੇਦਾਰ ਸੁਖਵਿੰਦਰ ਸਿੰਘ ਭਿੰਡਰ ਕਲਾਂ, ਤਰਸੇਮ ਸਿੰਘ ਸੰਗਲਾ, ਜਸਵੰਤ ਸਿੰਘ ਭੁੱਲਰ, ਚੰਨ ਮਸੀਤਾਂ, ਲਖਵਿੰਦਰ ਸਿੰਘ ਜੋਨ ਪ੍ਰਧਾਨ, ਅਮਰਜੀਤ ਸਿੰਘ ਯੂਥ ਪ੍ਰਧਾਨ, ਕੁਲਵਿੰਦਰ ਸਿੰਘ ਉਪਲ, ਚਮਕੋਰ ਸਿੰਘ ਦਾਤਾ, ਹਰਜਿੰਦਰ ਸਿੰਘ ਬੱਡੂਵਾਲ, ਦਰਸਨ ਸਿੰਘ ਰੋਸਨਵਾਲਾ, ਵਿਸਾਖਾ ਸਿੰਘ, ਗੁਰਚਰਨ ਸਿੰਘ ਕੋਟ ਸਦਰ ਖਾ, ਨਿਰਮਲ ਸਿੰਘ ਇੱਜਤ ਵਾਲਾ, ਅਜੀਤ ਸਿੰਘ, ਨਿਰਮਲ ਸਿੰਘ, ਕਸਮੀਰ ਸਿੰਘ, ਮਹਿੰਦਰ ਸਿੰਘ ਅਮੀਵਾਲਾ, ਜਗਰਾਜ ਸਿੰਘ ਰਾਜੂ ਲੋਹਾਰਾ, ਅਵਤਾਰ ਸਿੰਘ ਕੈਸ਼ੀਅਰ,ਸੇਵਾ ਸਿੰਘ, ਸੋਹਣ ਸਿੰਘ, ਜੱਸ ਗੜਾ ਬਹਿਰਾਮਕੇ, ਜਸਵਿੰਦਰ ਸਿੰਘ ਮੰਝਲੀ, ਜਗਤਾਰ ਸਿੰਘ ਭੋਇਪੁਰ, ਪ੍ਰਿਤਪਾਲ ਸਿੰਘ ਗੁਰਮੇਲ ਸਿੰਘ ਇੰਦਰਗੜ, ਹਰਪ੍ਰੀਤ ਸਿੰਘ ਲਲਿਹਾਂਦੀ, ਰਾਜੂ ਕਲੇਰ, ਰਛਪਾਲ ਸਿੰਘ ਅੱਕੂ ਸਾਹਵਾਲਾ, ਗੁਰਸਹਿਜ ਸਿੰਘ ਮੁਬਾਰਕਪੁਰ, ਬਲਵਿੰਦਰ ਸਿੰਘ ਦਾਤੇਵਾਲ, ਰਛਪਾਲ ਸਿੰਘ, ਭਗਵੰਤ ਸਿੰਘ ਮੰਦਰ, ਤਿਰਲੋਕ ਸਿੰਘ ਚੱਕ ਸਿੰਘ ਪੁਰਾ, ਰਾਜਵਿੰਦਰ ਸਿੰਘ ਸਾਦੀਵਾਲਾ, ਜਗਜੀਤ ਸਿੰਘ ਮੋਜਗੜ, ਸਰਬਜੀਤ ਸਿੰਘ, ਸੁਬੇਗ ਸਿੰਘ ਮੰਝਲੀ, ਕੁਲਵੀਰ ਸਿੰਘ ਬੀਜਾਪੁਰ, ਜਰਨੇਲ ਸਿੰਘ ਬਹਾਦਰ ਕੇ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
