ਰਾਜਾ ਵੜਿੰਗ ਨੇ ਕਿਹਾ – ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ
ਮੋਗਾ (ਜਗਰਾਜ ਸਿੰਘ ਗਿੱਲ) ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ “ਹਰ ਬੂਥ ਕਾਂਗਰਸ ਮਜ਼ਬੂਤ” ਮੁਹਿੰਮ ਤਹਿਤ ਰਾਜੀਵ ਗਾਂਧੀ ਆਡੀਟੋਰੀਅਮ ਵਿਖੇ ਵਿਸ਼ਾਲ ਵਰਕਰ ਮਿਲਣੀ ਅਤੇ ਸੰਗਠਨਾਤਮਕ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ, ਸਹਿ-ਇੰਚਾਰਜ ਰਵਿੰਦਰ ਡਾਲਵੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਮਾਲਵਿਕਾ ਸੂਦ, ਪਰਮਿੰਦਰ ਸਿੰਘ ਡਿੰਪਲ, ਸਵਰਨ ਸਿੰਘ ਆਦੀਵਾਲ, ਜਗਸੀਰ ਸਿੰਘ ਬਾਬਾ ਕਾਲੇ ਕੇ, ਐਡਵੋਕੇਟ ਰਵਿੰਦਰ ਸਿੰਘ ਰਵੀ, ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖਤੂਪੁਰਾ, ਵਿਨੋਦ ਬਾਂਸਲ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਆਗੂਆਂ ਨੇ ਵਰਕਰਾਂ ਨੂੰ ਬੂਥ ਪੱਧਰ ‘ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।


ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ, ਗੁੰਡਾਗਰਦੀ ਅਤੇ ਗੈਂਗਸਟਰਵਾਦ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਆਪਣੇ ਚੋਣ ਵਾਅਦਿਆਂ ‘ਤੇ ਖਰੀ ਨਹੀਂ ਉਤਰੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਇੱਕ ਮੰਚ ‘ਤੇ ਨਜ਼ਰ ਆਉਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਮਜ਼ਬੂਤ ਸੰਗਠਨ ਅਤੇ ਵਰਕਰਾਂ ਦੀ ਮਿਹਨਤ ਦੇ ਸਦਕਾ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ।

ਇਸ ਦੌਰਾਨ ਮੀਟਿੰਗ ਵਿੱਚ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕੁਝ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ “ਚੰਨੀ ਲਿਆਓ, ਪੰਜਾਬ ਬਚਾਓ” ਦੇ ਨਾਅਰੇ ਲਗਾਏ। ਵਿਰੋਧ ਕਰ ਰਹੇ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਚਿਹਰਾ ਐਲਾਨਣ ਦੀ ਮੰਗ ਕੀਤੀ।
https://www.facebook.com/share/v/18XcWZnXxj/
ਵਿਰੋਧ ਕਰ ਰਹੇ ਵਰਕਰਾਂ ਦਾ ਕਹਿਣਾ ਸੀ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਪੁਰਾਣੇ ਵਰਕਰਾਂ ਨੂੰ ਬਣਦਾ ਸਨਮਾਨ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਹਲਕਿਆਂ ਵਿੱਚ ਪੁਰਾਣੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਵਰਕਰਾਂ ਨੇ ਭੂਪੇਸ਼ ਬਘੇਲ ਨੂੰ ਅਪੀਲ ਕੀਤੀ ਕਿ ਪਾਰਟੀ ਅੰਦਰ ਹਰ ਵਰਕਰ ਦੀ ਗੱਲ ਸੁਣੀ ਜਾਵੇ ਅਤੇ ਸੰਗਠਨ ਨੂੰ ਪਿੰਡ ਅਤੇ ਬੂਥ ਪੱਧਰ ‘ਤੇ ਹੋਰ ਮਜ਼ਬੂਤ ਕੀਤਾ ਜਾਵੇ। ਕੁਝ ਵਰਕਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੂੰ ਆਪਣੀ ਗੱਲ ਪੂਰੀ ਤਰ੍ਹਾਂ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।
ਮੀਟਿੰਗ ਦੇ ਅੰਤ ਵਿੱਚ ਵਰਕਰਾਂ ਨੇ ਬੂਥ ਪੱਧਰ ‘ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਦੁਹਰਾਇਆ।ਇਸ ਸਮੇਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ,ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖਤਪੁਰਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਬੀਬੀ ਜਗਦਰਸ਼ਨ ਕੌਰ ਸਾਬਕਾ ਜਿਲ੍ਹਾ ਪ੍ਰਧਾਨ,ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਸਵੀਰ ਸਿੰਘ ਬਰਾੜ ਖੋਟੇ. ਰੁਪਿੰਦਰ ਸਿੰਘ ਗਿੱਲ ਮੋਗਾ, ਜਸਪ੍ਰੀਤ ਸਿੰਘ ਵਿੱਕੀ, ਲਖਵੀਰ ਸਿੰਘ ਲੱਖਾ ਬਲਾਕ ਪ੍ਰਧਾਨ ਅਜੀਤਵਾਲ, ਪ੍ਰਧਾਨ ਸੰਜੀਵ ਜਿੰਦਲ ਨਿਹਾਲ ਸਿੰਘ ਵਾਲਾ,ਮਿੱਕੀ ਹੁੰਦਲ ਸ਼ਹਿਰੀ ਪ੍ਰਧਾਨ ਮੋਗਾ, ਗੁਰਜੰਟ ਸਿੰਘ ਸ਼ਹਿਰੀ ਪ੍ਰਧਾਨ ਬਾਘਾ ਪੁਰਾਣਾ, ਜਸਪਾਲ ਸਿੰਘ ਡਰੋਲੀ ਭਾਈ, ਸੁਰਿੰਦਰ ਸਿੰਘ ਬਾਵਾ ਚੇਅਰਮੈਨ, ਬਲਰਾਜ ਸਿੰਘ ਬੁੱਟਰ,ਪ੍ਰਧਾਨ ਗੁਰਦੇਵ ਕੌਰ ਗੋਪੀ ਦਾਉਧਰ ਟਿੰਕੂ ਚੌਧਰੀ ਵਪਾਰ ਮੰਡਲ ਮੋਗਾ, ਕਾਲਾ ਚਰਨਜੀਤ ਸਿੰਘ ਸਰਪੰਚ ਕੋਰੇਵਾਲਾ, ਨਰੋਤਮਪੁਰੀ ਜਿਲਾ ਪ੍ਰਧਾਨ ਸੇਵਾਦਾਰ,ਪਰਉਪਕਾਰ ਸਿੰਘ ਕੋਰੇਵਾਲਾ, ਹਨੀ ਸੋਢੀ,ਐਡਵੋਕੇਟ ਗੁਰਨੂਰ ਸਿੰਘ,ਕੁਲਵਿੰਦਰ ਸਿੰਘ ਕੋਕਰੀ, ਬਾਬਾ ਅਮਰ ਸਿੰਘ ਨੰਬਰਦਾਰ ਖੋਟੇ,ਝਿਰਮਲ ਸਿੰਘ ਰਣੀਆ ਜਨਰਲ ਸਕੱਤਰ, ਰਵਿੰਦਰ ਬਜਾਜ, ਸਨੀ ਸੰਧੂ,ਮੇਜਰ ਸਿੰਘ ਸੇਖੋਂ ਦੀਨਾ ਸਾਹਿਬ, ਕੇਕੇ ਤਿਵਾੜੀ ਮੈਂਬਰ ਪੀਸੀਸੀ, ਇੰਦਰਜੀਤ ਸਿੰਘ ਲੋਪੋ, ਗੁਰਤੇਜ ਸਿੰਘ ਲੋਪੋ,ਪਾਲਾ ਬੁੱਟਰ,ਪਰਮਜੀਤ ਕੌਰ ਬੁਰਜ ਹਮੀਰਾ ਜਨ ਸਕੱਤਰ, ਗਰਦੌਰ ਸਿੰਘ, ਪ੍ਰਧਾਨ ਪ੍ਰਗਟ ਸਿੰਘ ਕੋਪਰੇਟਸ ਖਾਈ ਸਾਬਕਾ ਸਰਪੰਚ ਪਰਗਟ ਸਿੰਘ ਖਾਈ ਪੰਚ ਸੁਖਦੇਵ ਸਿੰਘ ਸੁੱਖਾ ਖਾਈ ਕੇਵਲ ਸਿੰਘ ਖਾਈ,ਕੁਲਦੀਪ ਸਿੰਘ,ਅਵਤਾਰ ਸਿੰਘ ਤਾਰੀ ਮਾਛੀ ਕੇ, ਹਰਜੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ, ਗੁਰਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗਿਆਨ ਸਿੰਘ ਬੁੱਟਰ ਖੁਰਦ, ਹਰਪ੍ਰੀਤ ਸਿੰਘ ਚੋਟੀਆਂ ਕਲਾਂ, ਅਰਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸਰਪੰਚ ਜਰਨੈਲ ਸਿੰਘ ਰਾਮਾ,ਸੁਖਜਿੰਦਰ ਸਿੰਘ ਡਗਰੂ, ਇੰਦਰ ਸਿੰਘ ਆਦਿ ਹਾਜ਼ਿਰ ਸਨ।
