• Wed. Dec 4th, 2024

ਚੋਰਾਂ ਨੇ ਬੈਂਕ ਅੰਦਰ ਦਾਖਲ ਹੋ ਵਿਆਕਤੀ ਤੋਂ 50,000 ਰੁਪੈ ਕੀਤੇ ਚੋਰੀ

ByJagraj Gill

Nov 20, 2019

ਕੋਟ ਈਸੇ ਖਾਂ 20 (ਗੁਰਪ੍ਰੀਤ ਗਹਿਲੀ) ਕੱਲ੍ਹ ਮਿਤੀ 19 ਦਿਨ ਮੰਗਲਵਾਰ ਨੂੰ ਪਿੰਡ ਭਿੰਡਰ ਕਲਾਂ ਨਿਵਾਸੀ ਗੁਲਜਾਰ ਸਿੰਘ ਪੁੱਤਰ ਸਾਧੂ ਸਿੰਘ ਜੋ ਆਪਣੀ ਲਿਮਟ ਦੇ ਪੈਸੇ ਮੋੜਨ ਲਈ ਸਟੇਟ ਬੈਂਕ ਆਫ਼ ਪਟਿਆਲਾ ਪਿੰਡ ਜਲਾਲਾਬਾਦ ਪੂਰਬੀ ਜਿਲਾ ਮੋਗਾ ਵਿਖੇ ਗਿਆ ਸੀ । ਲਗਭਗ ਦਿਨ ਦੇ 11:07 ਮਿੰਟ ਤੇ ਬੈਂਕ ਦੇ ਅੰਦਰ ਦਾਖਲ ਹੋ ਕੇ ਦੋ ਅਣਪਛਾਤੇ ਵਿਅਕਤੀਆਂ ਨੇ ਹੁਸ਼ਿਆਰੀ ਨਾਲ ਗੁਲਜਾਰ ਸਿੰਘ ਜੇਬ ਵਿਚੋਂ 50,000/ ਰੁਪੈ ਨਗਦ ਚੋਰੀ ਕਰ ਲਏ,ਇਹ ਸਾਰੀ ਘਟਨਾ ਬੈਂਕ ਅੰਦਰ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋ ਗਈ । ਅਤੇ ਉਕਤ ਦੋਸੀ ਮੌਕੇ ਦਾ ਫਾਇਦਾ ਉਠਾ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ । ਇਸ ਸਮੇਂ ਬੈਂਕ ਅੰਦਰ ਗੰਨਮੈਨ ਅਤੇ ਸਾਰਾ ਸਟਾਫ ਵੀ ਹਾਜ਼ਰ ਸੀ । ਇਸ ਘਟਨਾ ਬਾਰੇ ਪੀੜਤ ਗੁਲਜਾਰ ਸਿੰਘ ਨੇ ਥਾਣਾ ਧਰਮਕੋਟ ਵਿਖੇ ਸਿਕਾਇਤ ਦਰਜ ਕਰਵਾ ਦਿੱਤੀ ਗਈ ਹੈ । ਜਿਸ ਦੇ ਅਧਾਰ ਤੇ ਪੁਲਿਸ ਨੇ ਦੋਸ਼ੀਆਂ ਦੀ ਭਾਲ ਸੁਰੂ ਕਰ ਦਿੱਤੀ ਹੈ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *