ਮੋਗਾ : ਜਗਰਾਜ ਸਿੰਘ ਗਿੱਲ
ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਲੋਹਗੜ੍ਹ ਸਥਿਤ ਜੇਬੀ ਸ਼ੈਲਰ ਵਿੱਚਐਲੀਵੇਟਰ ਦੀ ਸਫ਼ਾਈ ਦੌਰਾਨ 20 ਫੁੱਟ ਡੂੰਘੇ ਹੋਂਦ ਵਿੱਚ ਫਸੇ ਤਿੰਨ ਮਜ਼ਦੂਰਾਂ ਵਿੱਚਇੱਕ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਬਚਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ 108 ਐਬੂਲੈਸ ਅਤੇ ਫਾਇਰਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇਬਚਾਅ ਕਾਰਜ ਚਲਾਇਆ।ਮਜ਼ਦੂਰ ਜਰਨੈਲ ਸਿੰਘ ਨੇ ਦੱਸਿਆ ਕਿਉਹ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨਾਲ ਐਲੀਵੇਟਰ ਦੀਸਫ਼ਾਈ ਕਰਨ ਲਈ ਹੋਂਦ ਵਿੱਚ ਉਤਰੇ ਸਨ।ਹੇਠਾਂ ਜ਼ਹਿਰੀਲੀ ਗੈਸ ਹੋਣ ਕਾਰਨ ਤਿੰਨਾਂ ਦੀ ਹਾਲਤ ਵਿਗੜ ਗਈ। ਫਾਇਰ ਬ੍ਰਿਗੇਡ ਦੀਟੀਮ ਨੇ ਪਾਣੀ ਦਾ ਛਿੜਕਾਅ ਕਰਕੇ ਤਿੰਨਾ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ।ਹਸਪਤਾਲ ਵਿੱਚ ਡਾਕਰਾ ਨੇ ਪਿੰਡ ਭਿੰਡਰ ਕਲਾਂ ਦੇ ਰਹਿਣ ਵਾਲੇ ਗੁਰਦੀਪ ਸਿੰਘਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੋ ਹੋਰਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀਗਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
