ਆਸ਼ਿਆਣਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਨੇ ਲੋੜਵੰਦ ਬਜ਼ੁਰਗ ਜੋੜੇ ਨੂੰ ਮਕਾਨ ਬਣਾ ਕੇ ਦਿੱਤਾ
ਦੌਲਤਪੁਰਾ ਨੀਵਾਂ ਦੇ ਬਜ਼ੁਰਗ ਜੋੜੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਇੱਕ ਦਿਨ ਵਿੱਚ ਪੂਰਾ ਘਰ ਬਣਾ ਕੇ ਦਿੱਤਾ
ਮੋਗਾ 11 ਅਕਤੂਬਰ (ਜਗਰਾਜ ਸਿੰਘ ਗਿੱਲ )ਬਲਾਕ ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਮਾਤਾ ਮਲਕੀਤ ਕੌਰ ਪਤਨੀ ਮਹਿੰਦਰ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ।
ਪ੍ਰਾਪਤ ਜਾਣਕਾਰੀ ਮੁਤਾਬਿਕ ਮਾਤਾ ਮਲਕੀਤ ਕੌਰ ਅਤੇ ਉਹਨਾਂ ਦਾ ਪਤੀ ਮਹਿੰਦਰ ਸਿੰਘ ਦੋਨੋਂ ਹੀ ਬਜ਼ੁਰਗ ਹਨ ਤੇ ਬਹੁਤ ਲੋੜਵੰਦ ਹਨ । ਇਹਨਾਂ ਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ । ਜਿਸ ਮਗਰੋਂ ਘਰ ਬਜ਼ੁਰਗ ਮਲਕੀਤ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਿਮਾਰ ਬੈੱਡ ਤੇ ਹੀ ਪਿਆ ਹੈ, ਇਹਨਾਂ ਬਜ਼ੁਰਗਾਂ ਕੋਲ ਬੁਢਾਪਾ ਪੈਨਸ਼ਨ ਤੋ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਨਹੀ ਹੈ । ਓਧਰੋਂ ਜੋ ਇਹਨਾਂ ਦਾ ਮਕਾਨ ਸੀ ਉਸਦੀਆਂ ਛੱਤਾਂ ਮੀਹ ਕਾਰਨ ਡਿੱਗ ਗਈਆਂ ਸਨ, ਇਹਨਾਂ ਦੇ ਘਰ ਦੀ ਹਾਲਤ ਬਹੁਤ ਖਸਤਾ ਹਲਾਤ ਵਿੱਚ ਸੀ। ਇਸ ਅਵਸਥਾ ਵਿੱਚ ਘਰ ਬਣਾਉਣਾ ਇਹਨਾਂ ਲਈ ਬਹੁਤ ਵੱਡੀ ਚੁਣੌਤੀ ਸੀ।
ਇਸ ਪਰਿਵਾਰ ਨੇ ਆਪਣੀ ਸਾਰੀ ਸਥਿਤੀ ਨੂੰ ਇਕ ਅਰਜ਼ੀ ਲਿਖ ਕੇ ਡੇਰਾ ਸੱਚਾ ਸੌਦਾ ਦੇ ਸਹਾਇਤਾ ਮੋਬਾਇਲ ਨੰਬਰ ਤੇ ਭੇਜ ਦਿੱਤਾ, ਜਿਸ ਮਗਰੋਂ ਪੜਤਾਲ ਕਰਨ ਤੇ ਇਹਨਾਂ ਦੇ ਪਰਿਵਾਰ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਇਹਨਾਂ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਆਖਿਆ ਗਿਆ । ਜਿਸ ਮਗਰੋਂ ਬਲਾਕ ਮੋਗਾ ਦੀ ਸਾਧ ਸੰਗਤ ਨੇ ਤਨ, ਮਨ, ਧਨ ਲਾਕੇ ਇਹਨਾਂ ਦਾ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਮੋਗਾ ਦੀ ਸਾਧ ਸੰਗਤ ਨੇ ਦੇਖਦੇ ਹੀ ਦੇਖਦੇ ਕੁੱਝ ਹੀ ਘੰਟਿਆਂ ਵਿੱਚ ਇਹਨਾਂ ਦੋਨਾਂ ਪਰਿਵਾਰਾਂ ਦੇ ਮਕਾਨ ਜਿਸ ਵਿੱਚ ਦੋ ਕਮਰੇ 14/12 ਫੁੱਟ ਅਤੇ 14/15 ਫੁੱਟ , ਇੱਕ ਰਸੋਈ 10/10 ਫੁੱਟ , ਬਾਥਰੂਮ 6/5 ਫੁੱਟ ਲੈਟਰੀਨ 4/5 ਫੁੱਟ ਆਦਿ ਪਾ ਦਿੱਤਾ, ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋ ਧੰਨਵਾਦ ਕੀਤਾ, ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ, ਜਿਸਦੀ ਕਿ ਸਾਰੇ ਪਿੰਡ ਤੇ ਆਸ ਪਾਸ ਦੇ ਇਲਾਕੇ ਵਿੱਚ ਚਰਚਾ ਹੋਈ
ਇਸ ਮੌਕੇ ਵਿਸ਼ੇਸ਼ ਤੌਰ ਪੁੱਜੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਭੁਪਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਬਹੁਤ ਲੋੜਵੰਦ ਸੀ ਅੱਜ ਇਹਨਾਂ ਦਾ ਮਕਾਨ ਬਣਦਾ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਾ।ਇਸ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਰਾਮ ਇੰਸਾਂ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਅੱਜ ਇਹਨਾਂ ਨੂੰ ਆਪਣੀ ਛੱਤ ਨਸੀਬ ਹੋ ਜਾਵੇਗੀ, ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰ , ਪਿੰਡ ਦੇ ਮੋਹਤਵਾਰ ਅਤੇ ਇਲਾਕੇ ਦੇ ਲੋਕ ਹਾਜ਼ਿਰ ਸਨ।
