• Thu. Sep 12th, 2024

ਸਰਬਜੀਤ ਸਿੰਘ ਥਿੰਦ ਨੇ ਤਹਿਸੀਲਦਾਰ ਪੱਟੀ ਦਾ ਅਹੁੱਦਾ ਸੰਭਾਲਿਆ।

Byadmin

Aug 8, 2019

ਪੱਟੀ, 8 ਜੁਲਾਈ (ਅਵਤਾਰ ਸਿੰਘ ਢਿੱਲੋਂ )

ਸਰਬਜੀਤ ਸਿੰਘ ਥਿੰਦ ਨੇ ਤਹਿਸੀਲਦਾਰ ਪੱਟੀ ਦਾ ਅਹੁੱਦਾ ਅੱਜ ਸੰਭਾਲ ਲਿਆ ਹੈ, ਉਹ ਬਾਬਾ ਬਕਾਲਾ ਤੋ ਬਦਲ ਕੇ ਪੱਟੀ ਵਿਖੇ ਦੁਬਾਰਾ ਆਏ ਹਨ। ਇਸ ਮੌਕੇ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ ਨੇ ਦੱਸਿਆ ਕਿ ਪੱਟੀ ਇਲਾਕੇ ਵਿਚ ਮੇਰੇ ਵੱਲੋ ਪਹਿਲਾਂ ਦਿੱਤੀਆਂ ਗਈਆਂ ਸੇਵਾਵਾਂ ਕਾਰਨ ਫਿਰ ਦੁਬਾਰਾ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨਾਂ ਨੇ ਕਿਹਾ ਕਿ ਜੇਕਰ ਇਨਸਾਨ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਹ ਕਦੀ ਵੀ ਮਾਰ ਨਹੀ ਖਾ ਸਕਦਾ। ਇਸ ਮੌਕੇ ਕਾਂਗਰਸੀ ਆਗੂ ਵਜੀਰ ਸਿੰਘ ਪਾਰਸ, ਰਸ਼ਪਾਲ ਬੇਦੀ, ਪਰਮਜੀਤ ਸਿੰਘ ਰੀਡਰ, ਗੋਬਿੰਦ ਰਾਏ, ਮਨਪ੍ਰੀਤ ਸਿੰਘ, ਲਖਬੀਰ ਸੰਧੂ ਸਮੇਤ ਪੂਰੇ ਸਟਾਫ ਨੇ ਤਹਿਸੀਲਦਾਰ ਸਰਬਜੀਤ ਸਿੰਘ ਦਾ ਪੱਟੀ ਆਉਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਕੈਪਸ਼ਨ: ਤਹਿਸੀਲਦਾਰ ਸਰਬਜੀਤ ਸਿੰਘ ਦਾ ਪੱਟੀ ਪਹੁੰਚਣ ਤੇ ਸਵਾਗਤ ਕਰਦੇ ਹੋਏ ਵਜੀਰ ਸਿੰਘ ਪਾਰਸ ਤੇ ਸਮੂਹ ਸਟਾਫ ਮੈਂਬਰ।

Leave a Reply

Your email address will not be published. Required fields are marked *