• Thu. Sep 12th, 2024

ਗਰੀਬ ਪਰਿਵਾਰ ਦੇ ਕਮਰੇ ‘ਚ ਅੱਗ ਲੱਗਣ ਤੇ ਸਾਰਾ ਸਮਾਨ ਸੜ ਕੇ ਸੁਆਹ

Byadmin

Aug 8, 2019

ਪੱਟੀ, 2  ਮਈ (ਬਲਦੇਵ ਸਿੰਘ ਸੰਧੂ)- ਸਬ ਡਵੀਜਨ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਇੱਕ ਗਰੀਬ ਪਰਿਵਾਰ ਦੇ ਕਮਰੇ ‘ਚ ਅੱਗ ਲੱਗਣ ਕਾਰਨ ਲੜਕੀ ਦਾਜ ਸਮੇਤ ਘਰੇਲੂ ਸਮਾਨ ਹੋਇਆ ਸੜ ਕੇ ਹੋਇਆ ਸੁਆਹ।ਲਖਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਭਰਾ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਘਰ ਦੇ ਵਿਹੜੇ ਵਿਚ ਰਾਤ ਸੁੱਤੇ ਪਏ ਤਾ ਜਦੋ ਰਾਤ ਕਰੀਬ ਗਿਆਰਾ ਵਜੇ ਅਚਾਨਕ ਜਾਗ ਆਈ ਤਾ ਦੇਖਿਆ ਕਿ ਕਮਰੇ ਵਿਚ ਭਿਆਨਕ ਅੱਗ ਲੱਗੀ ਹੋਈ ਸੀ।ਅੱਗ ਲੱਗਣ ਕਾਰਨ ਕਮਰੇ ਪਈ ਪੇਟੀ ਵਿਚ ਪਏ ਕੱਪੜੇ, ਬਿਸਤਰੇ ਤੇ ਹੋਰ ਕੀਮਤੀ ਸਮਾਨ ਬੈਡ, ਕੱਪੜੇ ਬਿਸਤਰੇ ਬੱਚਿਆ ਦੇ ਕੱਪੜੇ ਲੜਕੀ ਦੇ ਦਾਜ ਵਾਸਤੇ  ਕੱਪੜੇ ਆਦਿ ਸਮਾਨ 6000/ਰੁਪੈ ਨਗਦ ਸਨ ਸੜ ਕੇ ਸੁਆਹ ਹੋ ਗਏ।ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਗਰੀਬ ਪਰਿਵਾਰ ਨੇ ਲੋੜਵੰਦਾਂ ਦੀ ਮਦਦ ਕਰਨ ਵਾਲੀਆ ਸੋਸਾਇਟੀਆ ਧਾਰਮਿਕ ਸੰਸਥਾਵਾਂ ਪਾਸ ਬੇਨਤੀ ਕੀਤੀ ਹੈ ਉਹਨਾ ਦੀ ਮਦਦ ਕੀਤੀ ਜਾਵੇ ਕਿਉਕਿ ਉਹਨਾ ਦਾ ਸਾਰਾ ਸਾਮਨ ਸੜ ਚੁੱਕਾ ਤੇ ਉਹਨਾ ਦਾ ਪਰਿਵਾਰ ਰੋਟੀ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ।

Leave a Reply

Your email address will not be published. Required fields are marked *