• Fri. Dec 13th, 2024

ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਕੱਢੀ ਗਈ ਰੋਸ ਰੈਲੀ 

ByJagraj Gill

Apr 5, 2021

ਧਰਮਕੋਟ 5 ਅਪ੍ਰੈਲ (ਰਿੱਕੀ ਕੈਲਵੀ)

 

ਧਰਮਕੋਟ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਗੁਰਦਵਾਰਾ ਸ੍ਰੀ ਸਿੰਘ ਸਭਾ ਵਿਖੇ ਪਾਰਟੀ ਵਰਕਰ ਇਕੱਠੇ ਹੋਏ। ਗੁਰਦੁਆਰਾ ਸਾਹਿਬ ਤੋਂ ਰੋਸ ਰੈਲੀ ਦੇ ਰੂਪ ਵਿਚ ਮਾਰਚ ਕਰਦੇ ਹੋਏ ਸ਼ਹੀਦ ਊਧਮ ਸਿੰਘ ਚੌਕ ਵਿਚ ਪਹੁੰਚਕੇ ਆਮ ਆਦਮੀ ਪਾਰਟੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਗਏ । ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਬਿੱਲ ਜੋ ਕਿ ਜਮ੍ਹਾਂਖੋਰੀ ਨੂੰ ਉਤਸ਼ਾਹਤ ਕਰਦੇ ਸਨ ਦੀ ਹਮਾਇਤ ਕੀਤੀ ਹੈ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਦਾ ਭਾਂਡਾ ਹਰ ਚੁਰਾਹੇ ਵਿੱਚ ਭੰਨਿਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੂਠੀਆਂ ਸਹੁੰਆਂ ਖਾ ਕੇ ਸਰਕਾਰ ਬਣਾਈ ਸੀ ਚਾਰ ਸਾਲ ਬੀਤਣ ਦੇ ਬਾਅਦ ਵੀ ਕੈਪਟਨ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਅੱਜ ਇਨਾ ਦੋਨਾਂ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ ।ਇਸ ਮੌਕੇ ਜਥੇਦਾਰ ਤੋਤਾ ਸਿੰਘ ਦੇ ਸਿਆਸੀ ਸਕੱਤਰ ਰਜਿੰਦਰ ਡੱਲਾ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ,ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਪੰਜਾਬ ਦੇ ਸਕੱਤਰ ਬਲਦੇਵ ਸਿੰਘ ਭੱਟੀ, ਗੁਰਜੰਟ ਚਾਹਲ, ਯੂਥ ਅਕਾਲੀ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ , ਸਰਕਲ ਪ੍ਰਧਾਨ ਨਿਸ਼ਾਨ ਸਿੰਘ ਮੂਸੇਵਾਲਾ, ਲਾਡੀ ਮਸਤੇਵਾਲਾ ,ਦਿਲਬਾਗ ਸਿੰਘ, ਅਮਨ ਗਾਬਾ ,ਹੈਪੀ ਮਨਜੀਤ ਤੂਰ ਪੀ ਏ ਜਗਸੀਰ ਸਿੰਘ , ਬੀਸੀ ਵਿੰਗ ਬਲਾਕ ਪ੍ਰਧਾਨ ਜਗੀਰ ਸਿੰਘ ਜੱਜ, ਸੁਖਵਿੰਦਰ ਦਾਤੇਵਾਲ, ਸਾਬਕਾ ਮੈਂਬਰ ਨਗਰ ਕੌਂਸਲ ਹਰਭਜਨ ਬੱਤਰਾ, ਲਖਜਿਦਰ ਸਿੰਘ, ਡਾਕਟਰ ਹਰਮੀਤ ਸਿੰਘ ਲਾਡੀ ਲਖਵਿੰਦਰ ਸਿੰਘ ਨੈਸਲੇ ਗੁਰਬਖਸ਼ ਕੁੱਕੂ, ਕਾਕਾ ਨੂਰ, ਤਰਸੇਮ ਸਿੰਘ ਭੱਟੀ, ,ਤੋਂ ਇਲਾਵਾ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *