ਲੋਹਾਰਾ ਵਿੱਚ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਜਾਪ

ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ, ਘੱਟੋ-ਘੱਟ ਫਾਂਸੀ ਦਿੱਤੀ ਜਾਵੇ/ਪਿੰਡ ਵਾਸੀ 

 

ਮੋਗਾ (ਜਗਰਾਜ ਸਿੰਘ ਗਿੱਲ) – ਇਲਾਕੇ ਦੇ ਨਾਮਵਰ ਪਿੰਡ ਲੋਹਾਰਾ ਵਿੱਚ ਬੀਤੇ ਵੀਰਵਾਰ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਅੱਜ ਪਿੰਡ ਵਾਸੀਆਂ ਵੱਲੋਂ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਸੜਕ ਵਾਲੇ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਸਮਾਗਮ ਦੌਰਾਨ ਪਿੰਡ ਵਿੱਚ ਗ਼ਮਗੀਨ ਮਾਹੌਲ ਦੇਖਣ ਨੂੰ ਮਿਲਿਆ ਅਤੇ ਹਰ ਅੱਖ ਨਾਮ ਸੀ।

ਜਿਕਰਯੋਗ ਹੈ ਕਿ ਕੋਟ ਈਸੇ ਖਾਂ ਤੋਂ ਕਰੀਬ ਨੌ ਕਿਲੋਮੀਟਰ ਦੂਰ ਪਿੰਡ ਲੋਹਾਰਾ ਵਿੱਚ ਇੱਕ ਦਰਿੰਦਗੀ ਭਰੀ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ ਅੱਠ ਸਾਲ ਦੀ ਮਾਸੂਮ ਬੱਚੀ ਸੂਬੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਨਾ ਸਿਰਫ਼ ਪੀੜਤ ਪਰਿਵਾਰ, ਸਗੋਂ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਧਰਮਕੋਟ ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਕੋਟ ਈਸੇ ਖਾਂ ਦੀ ਐਸਐਚਓ ਸੁਨੀਤਾ ਬਾਵਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਦੋਸ਼ੀ ਨੂੰ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ।

 

ਸੁਖਮਨੀ ਸਾਹਿਬ ਦੇ ਜਾਪ ਮੌਕੇ ਪਿੰਡ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਵਾਸੀ ਪਰਿਵਾਰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਪੰਜਾਬ ਵਿੱਚ ਆ ਕੇ ਵਸਦੇ ਹਨ, ਪਰ ਅਜਿਹੀਆਂ ਦਰਿੰਦਗੀ ਭਰੀਆਂ ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਗੜੇ ਦੇ ਵਸਨੀਕ ਮਨਪ੍ਰੀਤ ਵੱਲੋਂ ਇਸ ਨਿਰਦੋਸ਼ ਬੱਚੀ ਦਾ ਕਤਲ ਕੀਤਾ ਗਿਆ, ਜਿਸ ਨਾਲ ਪੂਰੇ ਪਿੰਡ ਦੇ ਲੋਕਾਂ ਜੀ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ

 

ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਮਾਨਯੋਗ ਅਦਾਲਤ ਕੋਲੋਂ ਮੰਗ ਕੀਤੀ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ, ਘੱਟੋ-ਘੱਟ ਫਾਂਸੀ ਦਿੱਤੀ ਜਾਵੇ, ਤਾਂ ਜੋ ਮਾਸੂਮ ਬੱਚੀ ਨੂੰ ਇਨਸਾਫ਼ ਮਿਲ ਸਕੇ ਅਤੇ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹੀ ਘਿਨੌਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।

 

ਇਸ ਮੌਕੇ ਬੂਟਾ ਸਿੰਘ ਸਾਬਕਾ ਮੈਂਬਰ, ਬਲਵੀਰ ਸਿੰਘ, ਸੁਰਜੀਤ ਸਿੰਘ ਲੋਹਾਰਾ (ਸ਼੍ਰੋਮਣੀ ਅਕਾਲੀ ਦਲ), ਰਾਮ ਕੁਮਾਰ ਬਾਵਾ, ਬਾਬਾ ਜਸਵੀਰ ਸਿੰਘ, ਜਗਰਾਜ ਸਿੰਘ ਇਕਾਈ ਪ੍ਰਧਾਨ ਕਿਸਾਨ ਯੂਨੀਅਨ, ਅਵਤਾਰ ਸਿੰਘ ਗਿੱਲ,ਸੁਖਵਿੰਦਰ ਸਿੰਘ, ਪੱਤਰਕਾਰ ਜਗਰਾਜ ਸਿੰਘ ਗਿੱਲ,ਮਲਕੀਤ ਸਿੰਘ, ਜੀਤ ਸਿੰਘ ਨੰਬਰਦਾਰ, ਬਲਕਾਰ ਸਿੰਘ ਜੌਹਲ, ਸੰਜੂ ਬਾਵਾ, ਸਤਨਾਮ ਸਿੰਘ, ਹਰਬੰਸ ਸਿੰਘ, ਮਾਸਟਰ ਜਸਵੰਤ ਸਿੰਘ, ਸਤੀਸ਼ ਬੰਸਲ (ਮਾਲਕ ਐਸ.ਆਰ. ਭੱਠਾ), ਅਸ਼ੋਕ ਕੁਮਾਰ, ਬਾਵਾ ਅਤੇ ਸਤਨਾਮ ਜੇਸੀਬੀ ਵਾਲੇ, ਅਵਤਾਰ ਸਿੰਘ ਸਾਬਕਾ ਮੈਂਬਰ, ਗੁਰਮੀਤ ਸਿੰਘ ਸੰਘਾ, ਲਛਮਣ ਵਰਮਾ, ਜਸਪਾਲ ਸਿੰਘ ਠੇਕੇਦਾਰ, ਬਲਦੇਵ ਸਿੰਘ, ਮਿਸਤਰੀ ਬਲਤੇਜ ਸਿੰਘ, ਚੰਦਰਸ਼ੇਖਰ , ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਗਿੱਲ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਔਰਤਾਂ ਨੇ ਸ਼ਿਰਕਤ ਕਰਦਿਆਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *