ਪੰਜਾਬ

ਚੰਗੇ ਮੀਂਹ ਦੀ ਕਾਮਨਾ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ, ਚੌਲਾਂ ਦਾ ਲੰਗਰ ਤੇ ਮਿੱਠੇ ਜਲ ਦੀ ਛਬੀਲ ਲਗਾਈ

ਚੰਗੇ ਮੀਂਹ ਦੀ ਕਾਮਨਾ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ, ਚੌਲਾਂ ਦਾ ਲੰਗਰ ਤੇ ਮਿੱਠੇ ਜਲ ਦੀ ਛਬੀਲ ਲਗਾਈ

ਕੋਟ ਈਸੇ ਖਾਂ, 30 ਜੂਨ (ਜਗਰਾਜ ਸਿੰਘ ਗਿੱਲ)

ਲਗਾਤਾਰ ਪੈ ਰਹੀ ਅੱਤ ਦੀ ਗਰਮੀ ਅਤੇ ਚੰਗੇ ਮੀਂਹ ਦੀ ਕਾਮਨਾ ਲਈ ਪਿੰਡ ਲੋਹਾਰਾ ਦੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦ ਸਿੰਘ ਜੀ ਸੜਕ ਵਾਲੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ  ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਗੁਰੂ ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਦੇ ਭਲੇ, ਕਿਸਾਨਾਂ ਦੀਆਂ ਫ਼ਸਲਾਂ ਦੀ ਚੜ੍ਹਦੀ ਕਲਾ ਅਤੇ ਸਮੇਂ ਸਿਰ ਚੰਗੇ ਮੀਂਹ ਦੀ ਬਖ਼ਸ਼ਿਸ਼ ਲਈ ਅਰਦਾਸ ਕੀਤੀ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਸਰਵਣ ਕਰਵਾਇਆ ਗਿਆ।ਧਾਰਮਿਕ ਸਮਾਗਮ ਤੋਂ ਬਾਅਦ ਸੰਗਤਾਂ ਲਈ ਚੌਲਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਗਰਮੀ ਤੋਂ ਰਾਹਤ ਦੇਣ ਲਈ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਦਾ ਲੰਗਰ ਛਕਿਆ ਅਤੇ ਛਬੀਲ ਦਾ ਪ੍ਰਸ਼ਾਦ ਪ੍ਰਾਪਤ ਕੀਤਾ। ਇਸ ਮੌਕੇ ਸੇਵਾਦਾਰਾਂ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਅਜਿਹੇ ਧਾਰਮਿਕ ਅਤੇ ਸੇਵਾ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਰਪੰਚ ਜਗਜੀਵਨ ਸਿੰਘ ਗਿੱਲ, ਦਰਸ਼ਨ ਸਿੰਘ ਫੌਜੀ, ਜਗਤਾਰ ਸਿੰਘ ਨੇਸਲੇ, ਰਾਜ ਸਿੰਘ, ਗੁਰਸੇਵਕ ਸਿੰਘ (ਸਾਬਕਾ ਮੈਂਬਰ), ਗੁਰਮੇਲ ਸਿੰਘ (ਸਾਬਕਾ ਮੈਂਬਰ), ਬਚਿੱਤਰ ਸਿੰਘ, ਦੇਵ ਸਿੰਘ ਨੰਬਰਦਾਰ, ਜਗਸੀਰ ਸਿੰਘ ਜੱਗੀ (ਸਾਬਕਾ ਮੈਂਬਰ), ਦਰਸ਼ਨ ਸਿੰਘ ਖੇਤਾਂ ਵਾਲੇ, ਮੱਖਣ ਸਿੰਘ (ਸਾਬਕਾ ਸਰਪੰਚ), ਸੱਗੜ ਸਿੰਘ, ਗੁਰਦੀਪ ਸਿੰਘ ਗੱਗੂ, ਗੁਰਮੇਲ ਸਿੰਘ ਫੌਜੀ, ਬਲਦੇਵ ਸਿੰਘ, ਰਣਜੀਤ ਸਿੰਘ ਜੀਤੀ, ਸੁਖਦੇਵ ਸਿੰਘ ਮਿਸਤਰੀ, ਸੇਬਾ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ ਲੈਬ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ।