Moga

ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਹਾੜੇ ‘ਤੇ ਮੋਗਾ ਵਿਖੇ ਲੱਗਾ ਖੂਨਦਾਨ ਕੈਂਪ

ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਹਾੜੇ ‘ਤੇ ਮੋਗਾ ਵਿਖੇ ਲੱਗਾ ਖੂਨਦਾਨ ਕੈਂਪ

ਮੋਗਾ, ਜਗਰਾਜ ਸਿੰਘ ਗਿੱਲ

ਧਰਮਕੋਟ।ਅਜੀਤ ਸਮਾਚਾਰ, ਮੋਗਾ ਵੱਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਹਾੜੇ ‘ਤੇ ਮੋਗਾ ਵਿਖੇ ਕਰਵਾਏ ਗਏ ਖੂਨਦਾਨ ਕੈਂਪ ਦੌਰਾਨ ਪ੍ਰੈਸ ਕਲੱਬ ਧਰਮਕੋਟ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਡੂਵਾਲ ਦੇ ਵੱਲੋਂ ਵੀ ਖੂਨਦਾਨ ਕੀਤਾ ਗਿਆ ਇਸ ਮੌਕੇ ਤੇ ਅਜੀਤ ਸਮਾਚਾਰ ਵੱਲੋਂ ਪ੍ਰੈਸ ਕਲੱਬ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਡੂਵਾਲਾ ਦਾ ਮਾਨ-ਸਨਮਾਨ ਕੀਤਾ ਗਿਆ ਅਜੀਤ ਸਮਾਚਾਰ ਮੋਗਾ ਦਾ ਪ੍ਰੈੱਸ ਕਲੱਬ ਰਜਿ. ਧਰਮਕੋਟ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਅਤੇ ਪ੍ਰੈਸ ਕਲੱਬ ਧਰਮਕੋਟ ਦੀ ਸਮੂਹ ਟੀਮ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ ਹੈ

ਇਸ ਮੌਕੇ ਜ਼ਿਲ੍ਹਾ ਮੋਗਾ ਦੇ ਮੋਹਤਬਰ ਆਗੂਆਂ ਸਮੇਤ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਲਾਭ ਸਿੰਘ ਆਹਲੂਵਾਲੀਆ ਅਤੇ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬੱਡੂਵਾਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪ੍ਰੈੱਸ ਕਲੱਬ ਧਰਮਕੋਟ ਨੇ ਕਿਹਾ ਕਿ ਅਜੀਤ ਸਮਾਚਾਰ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਅਜਿਹੇ ਕੈਂਪਾਂ ਨਾਲ ਨਾ ਸਿਰਫ਼ ਮਨੁੱਖਤਾ ਦੀ ਸੇਵਾ ਹੁੰਦੀ ਹੈ ਸਗੋਂ ਲੋਕਾਂ ਵਿੱਚ ਜਾਗਰੂਕਤਾ ਵੀ ਆਉਂਦੀ ਹੈ।ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਅਜੀਤ ਸਮਾਚਾਰ ਦੇ ਸੰਪਾਦਕੀ ਬੋਰਡ ਅਤੇ ਮੋਗਾ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਜਿਲੇ ਮੋਗੇ ਦੀਆ ਵੱਖ ਰਾਜਨੀਤਕ ਪਾਰਟੀਆ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਸਮੇਤ ਮੋਗੇ ਜਿਲੇ ਦੇ ਸਾਰੇ ਪੱਤਰਕਾਰ ਹਾਜਰ ਸਨ ਇਸ ਮੌਕੇ ਗੁਰੂ ਕੇ ਲੰਗਰ ਅਤੇ ਸਕਿਉਰਟੀ ਦਾ ਪੂਰਾ ਪ੍ਰਬੰਧ ਵੀ ਕੀਤਾ ਗਿਆ।