ਹੈਲੋ ਦੋਸਤ ਬੁੱਕ ਰਿਲੀਜ਼/ਗੁਲਾਮੀ ਵਾਲਾ

ਕੋਟ ਈਸੇ ਖਾਂ (ਜਗਰਾਜ ਲੋਹਾਰਾ)
ਪੰਜਾਬੀ ਲੇਖਕ ਨਿਰਮਲ ਸਿੰਘ ਸੰਧੂ ਦੀ ਨਵੀ ਆਈ ਪੁਸਤਕ ਹੈਲੋ ਦੋਸਤ ਨੂੰ ਉਨਾ ਨੇ ਆਪਣੇ ਘਰ ਦੇ ਵਿਹੜੇ ਵਿੱਚ ਕੁਝ ਚੋਣਵੇ ਦੋਸਤਾਂ ਮਿੱਤਰਾਂ ਦੇ ਨਾਲ ਰਿਲੀਜ਼ ਕੀਤਾ ਇਸ ਸਮੇ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੇ ਪ੍ਰਧਾਨ ਅਤੇ ਪੰਜਾਬੀ ਸੱਭਿਆਚਾਰ ਵਿਰਸੇ ਦੇ ਲਿਖਾਰੀ ਬੂਟਾ ਗੁਲਾਮੀ ਵਾਲਾ ਨੇ ਆਪਣੇ ਕਰ ਕਮਲਾਂ ਨਾਲ ਪੁਸਤਕ ਨੂੰ ਰਿਲੀਜ਼ ਕਰਦਿਆਂ ਕਿਹਾ ਕਿ ਇਹ ਪੁਸਤਕ ਹਰੇਕ ਪਾਠਕ ਦੀ ਜਾਣਕਾਰੀ ਵਿੱਚ ਵਾਧਾ ਕਰੇਗੀ ਤੇ ਇਸ ਨੂੰ ਲਿਖ ਕੇ ਨਿਰਮਲ ਸੰਧੂ  ਨੇ ਆਪਣੀ ਨਵੇਕਲੀ ਪਛਾਣ ਬਣਾਈ ਹੈ ਅਤੇ ਇਸ ਬੁੱਕ ਨੂੰ ਰਿਲੀਜ਼ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਇਸ ਸਮੇ ਉਘੇ ਲੇਖਕ ਗੁਲਾਬਜੀਤ ਮਨਾਵਾਂ ਨੇ ਲੇਖਕ ਨੂੰ ਵਧਾਈ ਦਿੰਦਿਆਂ ਆਖਿਆ ਕੇ ਨਿਰਮਲ ਨੇ ਇਹ ਪੁਸਤਕ ਲਿਖ ਕੇ ਆਪਣੇ ਆਪ ਨੂੰ ਲੇਖਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਲਿਆ ਹੈ
ਇਸ ਸਮੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਜੱਸਲ,ਮਨਪ੍ਰੀਤ ਸਿੰਘ ਸ਼ਹਿਰੀ ਯੂਥ ਪਰਧਾਨ ਆਮ ਆਦਮੀ ਪਾਰਟੀ,  ਰਾਹੁਲ ਮਿੱਤਲ, ਸੁਰਿੰਦਰ ਬੱਬਰ, ਪਰਮਜੀਤ ਸਿੰਘ ਭੱਟੀ , ਕਰਮਜੀਤ ਸਿੰਘ , ਅਮਨਦੀਪ ਸੇਖਾ, ਹਰਮਨ ਪਰੀਤ, ਬੂਟਾ ਸਰਾਂ ,ਅਮੀਨਾ ਤੇ ਪਰਵੀਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *