ਕੋਟ ਈਸੇ ਖਾਂ 06 ਜੂਨ (ਜਗਰਾਜ ਸਿੰਘ ਗਿੱਲ) ਬਲਾਕ ਧਰਮਕੋਟ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੈਡਮ ਕੰਚਨ ਬਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਪਰਾਲੇ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਵਿੱਚ ਬਲਾਕ ਧਰਮਕੋਟ-2 ਦੇ ਸਮੂਹ ਸਕੂਲਾਂ ਵਿੱਚ ਪੌਦੇ ਲਗਾਏ ਗਏ ਤੇ ਸਾਂਭ-ਸੰਭਾਲ ਲਈ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਮੈਡਮ ਕੰਚਨ ਬਾਲਾ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਪਾਣੀ ਦੀ ਸੰਭਾਲ, ਪਲਾਸਟਿਕ ਮੁਕਤ ਭਾਰਤ ਬਣਾਉਣ ਅਤੇ ਹਰ ਤਰਾਂ ਦੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਸ਼ੁਰੂਆਤ ਤੋਂ ਹੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਅਹਿਮ ਮੌਕੇ ਮੈਡਮ ਕੰਚਨ ਬਾਲਾ ਨੇ ਵੱਖ-ਵੱਖ ਸਕੂਲਾਂ ਵਿੱਚ ਸੀਐੱਚਟੀ ਸਾਹਿਬਾਨ ਅਤੇ ਦਫ਼ਤਰ ਦੇ ਸਟਾਫ਼ ਸਮੇਤ ਪੌਦੇ ਲਗਾ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ।
ਖ਼ਬਰਾਂ ਭੇਜਣ ਲਈ ਸੰਪਰਕ ਕਰੋ
97000-65709
ਮੁੱਖ ਸੰਪਾਦਕ,ਜਗਰਾਜ ਸਿੰਘ ਗਿੱਲ
‘ਨਿਊਜ ਪੰਜਾਬ ਦੀ ‘