• Mon. Oct 7th, 2024

ਰਣਜੀਤ ਬਾਵੇ ਦੇ ਗਾਏ ਗੀਤ ” ਮੇਰਾ ਕੀ ਕਸੂਰ ਆ ”, ਨੂੰ ਕੀਤਾ ਗਿਆ ਸਮੱਰਥਨ

ByJagraj Gill

May 10, 2020

ਮੋਗਾ 10 ਮਈ (ਕੁਲਦੀਪ ਗੋਹਲ) – ਸਮਾਜਿਕ ਨਾ ਬਰਾਬਰੀ ਲਈ ਜਿੰਮੇਵਾਰ ਸੋਚ ਦੇ ਧਾਰਨੀ ਲੋਕ ਈ ਰਣਜੀਤ ਬਾਵੇ ਦੇ ਗਾਏ ਤੇ ਬੀਰ ਸਿੰਘ ਦੇ ਲਿਖੇ ਗੀਤ ” ਮੇਰਾ ਕੀ ਕਸੂਰ ਆ ”, ਦਾ ਵਿਰੋਧ ਕਰ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਨੌਜ਼ਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਸੁਖਚੈਨ ਸਿੰਘ ਮਾਨਸਾ ਰੋਹਿਤ ਸਰਦੂਲਗੜ੍ਹ ਪਰਮਿੰਦਰ ਮਿਊੰਦ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਗੁਰਵਿੰਦਰ ਸਿੰਘ ਨੰਦਗੜ੍ਹ ਤੇ ਸਰਬਜੀਤ ਕੌਰ ਨੰਦਗੜ੍ਹ ਤੇ ਪੰਜਾਬ ਕਿਸਾਨ ਯੂਨੀਅਨ ਦੀ ਕਰਮਜੀਤ ਕੌਰ ਮਾਨਸਾ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਚ ਮੋਦੀ ਸਰਕਾਰ ਬਣਨ ਤੋਂ ਬਾਅਦ ਫਾਸ਼ੀਵਾਦੀ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਤਹਿਤ ਬਣਾਏ ਗਏ ਅਸ਼ਹਿਣਸ਼ੀਲਤਾ ਦੇ ਮਾਹੌਲ ਕਾਰਨ ਈ ਸਮਾਜਿਕ ਨਾ ਬਰਾਬਰੀ ਤੇ ਚੋਟ ਕਰਦੇ ਗੀਤ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਦੀਆਂ ਜੜ੍ਹਾਂ ਸਦੀਆਂ ਪਹਿਲਾਂ ਭਾਰਤ ਵਾਸੀਆਂ ਤੇ ਥੋਪੀ ਗਈ ਵਰਣ ਵਿਵਸਥਾ ਤੇ ਜਾਤ ਪ੍ਰਥਾ ਚ ਛੁੱਪੀਆਂ ਹੋਈਆਂ ਹਨ। ਉਨ੍ਹਾਂ ਕਿਹਾ ਭਾਰਤੀ ਹਾਕਮਾਂ ਵੱਲੋਂ ਧਾਰਾ 295ਏ ਤਹਿਤ ਅਗਾਂਹਵਧੂ ਵਿਚਾਰਾਂ ਦਾ ਧਰਮ ਦੀ ਆੜ ਚ ਗਲ ਘੁੱਟਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਘੋਰ ਮੰਨੂਵਾਦੀ ਜਾਤ ਹੰਕਾਰੀ ਲੋਕ”ਗਰੀਬੜੇ ਦੀ ਛੋਹ ਮਾੜੀ ਤੇ ਗਾਂ ਦਾ ਮੂਤ ਸ਼ੁੱਧ ਆ ਤੇ ਈ ਸੱਭ ਤੋਂ ਵੱਧ ਭੜਕ ਰਹੇ ਆ। ਜੋ ਉਨ੍ਹਾਂ ਦੀ ਗੈਰ ਮਨੁੱਖੀ ਸਮਝ ਨੂੰ ਦਰਸਾਉਂਦਾ ਹੈ। ਵਿਦਿਆਰਥੀ ਨੌਜਵਾਨ ਆਗੂਆਂ ਨੇ ਕਿਹਾ ਕਿ ਨਵੇਂ ਵਿਚਾਰਾਂ ਤੇ ਪੁਰਾਣੇ ਵਿਚਾਰਾਂ ਦੀ ਟੱਕਰ ਵੀ ਨਵੇਂ ਸਮਾਜ ਦੀ ਸਿਰਜਣਾ ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਅਸੀਂ ਅਗਾਂਹਵਧੂ ਵਿਚਾਰਾਂ ਗੀਤਾਂ ਦਾ ਸਮਰਥਨ ਕਰਦੇ ਹੋਏ ਸਥਾਪਿਤੀ ਦੇ ਰੂੜੀਵਾਦੀ ਵਿਚਾਰਾਂ ਦਾ ਵਿਰੋਧ ਕਰਦੇ ਹੋਏ ਰਣਜੀਤ ਬਾਵੇ ਬੀਰ ਸਿੰਘ ਤੇ ਦਰਜ ਪਰਚਾ ਰੱਦ ਕਰਨ ਤੇ ਅਸ਼ੋਕ ਸਾਰੀਨ ਤੇ ਲੁਧਿਆਣੇ ਪ੍ਰੈੱਸ ਕਾਨਫਰੰਸ ਦੌਰਾਨ ਭੜਕਾਊ ਬਿਆਨਬਾਜੀ ਕਰਨ ਵਾਲੇ ਅਖੌਤੀ ਸ਼ਿਵ ਸੈਨਿਕਾਂ ਤੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਹਾਂ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *