ਫਤਿਹਗੜ੍ਹ ਪੰਜਤੂਰ 16 ਫਰਵਰੀ (ਸਤਿਨਾਮ ਦਾਨੇ ਵਾਲੀਆ)ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ (ਮੋਗਾ) ਵਿਖੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਨੂੰ ਮਾਰਨ ਵਾਲੀਆਂ ਐਲਬੈਂਡਾਜੋਲ ਗੋਲੀਆਂ ਵੰਡੀਆਂ ਗਈਆਂ ਬੱਚਿਆਂ ਨੂੰ ਐਲਬੈਂਡਾਜੋਲ ਦਵਾਈ ਦੇਣ ਸਮੇਂ ਪ੍ਰਿੰਸੀਪਲ ਮੈਡਮ ਸ੍ਰੀਮਤੀ ਮੰਜੂ ਅਰੋੜਾ ਨੇ ਬੱਚਿਆਂ ਗੋਲੀਆਂ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਾਲ ਵਿੱਚ ਦੋ ਵਾਰ ਡੀ ਵਾਰਮਿੰਗ ਡੇ ਦੇ ਅਧੀਨ ਬੱਚਿਆਂ ਨੂੰ ਐਲਬੈਂਡਾਜੋਲ ਗੋਲੀਆਂ ਵੰਡੀਆਂ ਜਾਂਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਇਹ ਗੋਲੀਆਂ ਪੇਟ ਦੇ ਕੀੜੇ ਮਾਰਨ ਦੇ ਨਾਲ ਨਾਲ ਖੂਨ ਦੀ ਘਾਟ ਵਿੱਚ ਵੀ ਸੁਧਾਰ ਕਰਦੀਆਂ ਹਨ ਪਿ੍ੰਸੀਪਲ ਮੈਡਮ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਗੋਲੀਆਂ ਸਿਵਲ ਹਸਪਤਾਲ ਫਤਹਿਗੜ੍ਹ ਪੰਜਤੂਰ ਵੱਲੋਂ ਦਿੱਤੀਆਂ ਗਈਆਂ ਹਨ ਇਹ ਗੋਲੀਆਂ ਬੱਚਿਆਂ ਵਿਚ ਰੋਗਾਂ ਵਿਰੁੱਧ ਸ਼ਕਤੀ ਵਧਾਉਣ ਵਿਚ ਵੀ ਮਦਦ ਕਰਦੀਆਂ ਹਨ ।