POLITICS ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਦੀਆਂ ਚੋਣਾਂ ਵਿੱਚ ਪੰਜਾਹ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ – ਸੰਨੀ ਗਿੱਲ Jagraj Gill May 12, 2026 0 ਮੋਗਾ 12 ਮਈ (ਜਗਰਾਜ ਸਿੰਘ ਗਿੱਲ) 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਹ ਵਾਰਡਾਂ ਵਿੱਚ ਹੀ ਉਮੀਦਵਾਰ ਖੜ੍ਹੇ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਆਪਣਾ ਮੇਅਰ ਚੁਣਕੇ ਸ਼ਹਿਰ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ ਅਤੇ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਲ ਨਾਲ ਵਾਰਡਾਂ ਦੇ ਦੂਸਰੀਆਂ ਪਾਰਟੀਆਂ ਦੇ ਕੌਂਸਲਰਾਂ ਨਾਲ ਜੋ ਸਿਆਸੀ ਰੋਟੀਆਂ ਸੇਕਣ ਲਈ ਆਪ ਸਰਕਾਰ ਨੇ ਕੀਤਾ ਹੈ ਉਸ ਨੂੰ ਖਤਮ ਕਰਕੇ ਇੱਕ ਸਦਭਾਵਨਾ ਭਰਿਆ ਮਾਹੌਲ ਸਿਰਜਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਧੱਕੇਸ਼ਾਹੀ ਕਰਕੇ ਕਾਂਗਰਸੀ ਮੇਅਰ ਦੀ ਕੁਰਸੀ ਹਥਿਆਕੇ ਨਗਰ ਨਿਗਮ ਤੇ ਕਾਬਜ ਤਾਂ ਹੋ ਗਏ ਪਰ ਕਾਬਜ ਹੁੰਦੇ ਹੀ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਕੇਂਦਰ ਬਣਾ ਦਿੱਤਾ ਅਤੇ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹਿ ਗਏ ਅਤੇ ਜੇਕਰ ਆਪ ਸਰਕਾਰ ਵੱਲੋਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿੱਚ ਕੋਈ ਧੱਕੇਸ਼ਾਹੀ ਕੀਤੀ ਤਾਂ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤੇ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਤੇ ਮੁੜ ਤੋਂ ਕਾਬਜ ਹੋਣ ਲਈ ਆਪ ਸਰਕਾਰ ਦੇ ਨੁਮਾਇੰਦਿਆਂ ਨੇ ਕਈ ਚਾਲਾਂ ਚੱਲੀਆਂ ਪਰ ਉਹ ਇੱਕ ਵੀ ਚਾਲ ਵਿੱਚ ਸਫਲ ਨਹੀਂ ਹੋਏ ਅਤੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਉਲਟੀ ਫਿਟਕਾਰ ਪਾਈ ਗਈ। ਸੰਨੀ ਗਿੱਲ ਨੇ ਕਿਹਾ ਕਿ ਪਹਿਲਾਂ ਗਲਤ ਵਾਰਡਬੰਦੀ ਕੀਤੀ ਗਈ ਉਸ ਤੋਂ ਬਾਅਦ ਸ਼੍ਰੈਣੀ ਵੰਡ ਗਲਤ ਕੀਤੀ ਗਈ ਜਿਸਨੇ ਇਹ ਸ਼ਾਬਤ ਕਰ ਦਿੱਤਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਪ ਵਾਲੇ ਆਪਣੀ ਹਾਰ ਕਬੂਲ ਕਰ ਚੁੱਕੇ ਹਨ । Post Views: 10 Share this: Share on X (Opens in new window) X Share on Facebook (Opens in new window) Facebook Share on WhatsApp (Opens in new window) WhatsApp Share on Tumblr (Opens in new window) Tumblr Share on LinkedIn (Opens in new window) LinkedIn Share on Telegram (Opens in new window) Telegram Share on Pinterest (Opens in new window) Pinterest
Jagraj Gill Website: I am Jagraj Singh Gill Chief Editor News Punjab di channel My contact number is +91 9700065709
POLITICS ਕਾਂਗਰਸ ਨੇ ਜਿਲ੍ਹਾ ਮੋਗਾ ਚ ਸੰਗਠਨ ਸਿਰਜਣਾ ਤਹਿਤ ਸਪੈਸ਼ਲ ਇਨਵੈਟੀ ਆਗੂਆਂ ਦੀ ਸੂਚੀ ਜਾਰੀ ਕੀਤੀ Jagraj Gill May 10, 2026
POLITICS ਡਾ.ਅਮਰਜੀਤ ਸਿੰਘ ਸੈਦੋਕੇ ਨਿਹਾਲ ਸਿੰਘ ਵਾਲਾ ਹਲਕੇ ਦੇ ਬਾਵਰੀਆ ਸਮਾਜ ਦੇ ਪ੍ਰਧਾਨ ਨਿਯੁਕਤ / ਰਾਜਵਿੰਦਰ ਸਿੰਘ Jagraj Gill May 9, 2026
POLITICS ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਨੀ ਗਿੱਲ ਦੀ ਅਗਵਾਈ ਵਿੱਚ ਨਗਰ ਨਿਗਮ ਮੋਗਾ ਖਿਲਾਫ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ Jagraj Gill May 5, 2026
POLITICS ਜਿਲ੍ਹਾ ਕਾਂਗਰਸ ਮੋਗਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਨਾਲ ਜੁੜੀ ਗੰਭੀਰ ਅਤੇ ਸ਼ਰਮਨਾਕ ਘਟਨਾ ਦੇ ਸੰਦਰਭ ਵਿੱਚ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ Jagraj Gill May 5, 2026
POLITICS ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾਂ ਨੂੰ ਲੈਕੇ ਪਾਵਰ ਗਰਿੱਡਾਂ ਸਾਹਮਣੇ ਆਪ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ Jagraj Gill Apr 30, 2026
POLITICS ਬਿਜਲੀ ਕੱਟਾਂ ਖ਼ਿਲਾਫ਼ ਧਰਮਕੋਟ ‘ਚ ਅਕਾਲੀ ਦਲ ਦਾ ਵਿਸ਼ਾਲ ਧਰਨਾ, ਸਰਕਾਰ ਖ਼ਿਲਾਫ਼ ਤਿੱਖਾ ਰੋਸ Jagraj Gill Apr 30, 2026
POLITICS ਡੀ ਐਮ ਰੰਧਾਵਾ ਖੁਦਕੁਸ਼ੀ ਮਾਮਲੇ ਨੇ ਆਪ ਸਰਕਾਰ ਦੀ ਮਾਨਸਿਕਤਾ ਨੂੰ ਬੇ-ਪਰਦ ਕੀਤਾ- ਅਕਾਲੀ ਆਗੂ Jagraj Gill Mar 25, 2026
POLITICS 12 ਮਾਰਚ ਨੂੰ ਬਾਘਾਪੁਰਾਣਾ ਵਿੱਚ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’, ਇਤਿਹਾਸਕ ਇਕੱਠ ਹੋਵੇਗਾ – ਨਿਹਾਲ ਸਿੰਘ ਭੁੱਲਰ Jagraj Gill Mar 10, 2026
POLITICS ਕਾਂਗਰਸ ਪਾਰਟੀ ਤਰਨਤਾਰਨ ਜਿਮਨੀ ਚੋਣ ‘ਚ ਇਤਿਹਾਸਕ ਜਿੱਤ ਕਰੇਗੀ ਪ੍ਰਾਪਤ : ਰਾਜਪੂਤ Jagraj Gill Oct 23, 2025
Leave a Reply Cancel replyYour email address will not be published. Required fields are marked *Comment Name* Email* Save my name, email, and website in this browser for the next time I comment. Δ
POLITICS ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਦੀਆਂ ਚੋਣਾਂ ਵਿੱਚ ਪੰਜਾਹ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ – ਸੰਨੀ ਗਿੱਲ Jagraj Gill May 12, 2026
Government of Punjab ਮੋਗਾ ਪੁਲਿਸ ਵੱਲੋਂ ਇੱਕ ਹਫ਼ਤੇ ਦੌਰਾਨ ਵੱਡੀ ਕਾਰਵਾਈ, 7 ਮੁਕੱਦਮੇ ਦਰਜ, 7 ਦੋਸ਼ੀ ਗ੍ਰਿਫ਼ਤਾਰ Jagraj Gill May 12, 2026
POLITICS ਕਾਂਗਰਸ ਨੇ ਜਿਲ੍ਹਾ ਮੋਗਾ ਚ ਸੰਗਠਨ ਸਿਰਜਣਾ ਤਹਿਤ ਸਪੈਸ਼ਲ ਇਨਵੈਟੀ ਆਗੂਆਂ ਦੀ ਸੂਚੀ ਜਾਰੀ ਕੀਤੀ Jagraj Gill May 10, 2026
POLITICS ਡਾ.ਅਮਰਜੀਤ ਸਿੰਘ ਸੈਦੋਕੇ ਨਿਹਾਲ ਸਿੰਘ ਵਾਲਾ ਹਲਕੇ ਦੇ ਬਾਵਰੀਆ ਸਮਾਜ ਦੇ ਪ੍ਰਧਾਨ ਨਿਯੁਕਤ / ਰਾਜਵਿੰਦਰ ਸਿੰਘ Jagraj Gill May 9, 2026
Leave a Reply