ਨਿਹਾਲ ਸਿੰਘ ਵਾਲਾ 10 ਜਨਵਰੀ(ਮਿੰਟੂ ਖੁਰਮੀ ਡਾ ਕੁਲਦੀਪ ਸਿੰਘ)
ਜਿਲਾ ਮੋਗਾ ਦੇ ਪਿੰਡ ਮਾਛੀਕੇ ਵਿਖੇ ਰੋਕੋ ਕੈਂਸਰ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਇਲਾਕੇ ਦੇ ਲੋਕਾਂ ਦਾ ਚੈੱਕਅੱਪ ਜਲੰਧਰ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਡਾਕਟਰ ਹਸੀਨ ਪੁਰੀ ਐਮ ਡੀ, ਡਾਕਟਰ ਸੋਨੀਆ ਅਰੋੜਾ, ਆਚਲ, ਪੈਰਾ ਮੈਡੀਕਲ ਸਟਾਫ, ਮੁਬਾਇਲ ਯੂਨਿਟ ਮੋਰੋਗਰਾਫੀ, ਐਬੂਲੈਂਸ ਵੈਨ, ਮੈਨੇਜਰ ਅਬਨੀਸ ਕੁਮਾਰ, ਸੰਸਥਾ ਦੇ ਮੈਂਬਰ ਪਰਮਿੰਦਰ ਸਿੰਘ ਜੋਧਪੁਰ, ਗੁਰਬਖਸ਼ ਸਿੰਘ ਵਿਧਾਤੇ, ਜੀ ਓ ਜੀ ਸੁਪਰਵਾਈਜ਼ਰ ਗੁਰਮੇਲ ਸਿੰਘ ਹਿੰਮਤਪੁਰਾ, ਜੀ ਓ ਜੀ ਸੇਵਕ ਸਿੰਘ ਬਿਲਾਸਪੁਰ, ਜੀ ਓ ਜੀ ਰਜਿੰਦਰ ਸਿੰਘ ਮਾਛੀਕੇ ਹਾਜਰ ਸਨ।