- ਮੋਗਾ 16ਸਤੰਬਰ (ਸਰਬਜੀਤ ਰੌਲੀ) ਮਾਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅੱਦਬੀ ਦਾ ਗਵਾਹੀ ਤੋਂ ਮੁਕਰਣ ਲਈ ਡੇਰਾ ਪ੍ਰੇਮੀਆਂ ਨੇ ਪਿੰਡ ਮੱਲਕੇ ਦੇ ਸੇਵਕ ਸਿੰਘ ਫੌਜੀ ਨੂੰ ਦਿੱਤਾ ਦੋ ਲੱਖ ਦਾ ਚੈੱਕ ====ਪਿੰਡ ਮੱਲਕੇ ਵਿੱਚ 4 ਨਵੰਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਦੀ ਹੋਈ ਬੇਅਦਬੀ ਮਾਮਲੇ ਵਿੱਚ ਥਾਣਾ ਸਮਾਲਸਰ ਵਿਖੇ 5 ਡੇਰਾ ਪ੍ਰੇਮੀਆਂ ਖਿਲਾਫ ਮਾਮਲਾ ਦਰਸ਼ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਅਮਨਦੀਪ ਸਿੰਘ ਮੱਲਕੇ, ਮਿੱਠੂ ਮਾਨ ਮੱਲਕੇ, ਦਵਿੰਦਰ ਲਾਡੀ ਹਰੇਵਾਲਾ, ਪ੍ਰਿਥੀ ਸਿੰਘ ਬਾਘਾਪੁਰਾਣਾ, ਸਤਪਾਲ ਸਿੰਘ ਬਾਘਾਪੁਰਾਣਾ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੇ ਕੇਸ ਮੋਗਾ ਦੇ ਜੱਜ ਦਲਜੀਤ ਕੌਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪਿੰਡ ਮੱਲਕੇ ਦੇ ਸੇਵਕ ਸਿੰਘ ਫੌਜੀ ਮੁੱਖ ਗਵਾਹ ਹਨ। ਅੱਜ ਸੇਵਕ ਸਿੰਘ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅਦਾਲਤ ਵਿੱਚ ਗਵਾਹੀ ਨਾ ਦੇਣ ਸਬੰਧੀ ਮੈਨੂੰ ਜਾਨੋਂ ਮਾਰਨ ਦੀਆਂ ਧੱਮਕੀਆਂ ਦਿੱਤੀਆਂ ਗਈ । ਜੋਂ ਮੈ ਇਨ੍ਹਾਂ ਦੀਆਂ ਧਮਕੀਆਂ ਤੋਂ ਨਾ ਡਰਿਆ ਤਾਂ ਅੱਜ ਸਵੇਰੇ ਉਨ੍ਹਾਂ ਕੋਲ ਗੁਰਮੇਲ ਸਿੰਘ ਤੇ ਡੇਰਾ ਪ੍ਰੇਮੀ ਅਮਨਦੀਪ ਸਿੰਘ ਦੇ ਪਿੱਤਾ ਸੁਖਮੰਦਰ ਸਿੰਘ ਨੇ ਮੈਨੂੰ ਫੋਨ ਕਰਕੇ ਮਿਲਣ ਲਈ ਕਿਹਾ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੇ ਬਾਹਰਲੇ ਘਰ ਹਾਂ ਜਿਸ ਤੇ ਗੁਰਮੇਲ ਸਿੰਘ ਤੇ ਸੁਖਮੰਦਰ ਸਿੰਘ ਮੇਰੇ ਘਰ ਪੁੱਜੇ ਤੇ ਮੈਨੂੰ ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਕਹਿਣ ਲੱਗੇ ਤੇ ਮੇਰੇ ਮੰਜੇ ਤੇ 2 ਲੱਖ ਰੁਪਏ ਦਾ ਚੈਂਕ ਰੱਖ ਦਿੱਤਾ। ਸੇਵਕ ਸਿੰਘ ਨੇ ਕਿਹਾ ਕਿ ਮੈ ਉਨ੍ਹਾਂ ਨੂੰ ਕਿਹਾ ਕਿ ਇਕ ਪਾਸੇ ਤੁਸੀ ਕਹਿੰਦੇ ਹੋਏ ਕਿ ਅਸੀ ਬੇਅਦਬੀ ਨਹੀ ਕੀਤੀ ਸਾਡੇ ਤੇ ਪੁਲਸ ਨੇ ਝੂਠਾ ਕੇਸ ਬਣਾਇਆ ਹੈ ਦੂਜੇ ਪਾਸੇ ਮੈਨੂੰ ਗਵਾਹੀ ਤੋਂ ਮੁਕਰਣ ਲਈ ਪੈਸੇ ਦੇ ਰਹੇ ਹੋ ਉਨ੍ਹਾਂ ਨੇ 2 ਲੱਖ ਦਾ ਚੈਂਕ ਰੱਖਦਿਆਂ ਕਿਹਾ ਕਿ ਜਦੋਂ ਤੂੰ 16 ਤਰੀਕ ਨੂੰ ਮੋਗਾ ਗਵਾਹੀ ਦੇਣ ਲਈ ਗਿਆ ਤਾਂ 2 ਲੱਖ ਤੇ ਹੋਰ ਦੇਵਾਗੇ ਤੇ ਭਰੋਸਾ ਦੇਣ ਲੱਗੇ ਤੇ ਤੇਰੀ ਕੋਈ ਹਵਾ ਵੱਲ ਵੀ ਨਹੀ ਝਾਕ ਸਕਦਾ ਤੂੰ ਸਾਡੇ ਹੱਕ ਵਿੱਚ ਗਵਾਹੀ ਦੇਦੇ ਅਸੀ ਤੇਰੀ ਹਮੇਸ਼ਾਂ ਮਦਦ ਕਰਾਗੇ। ਸੇਵਕ ਸਿੰਘ ਫੌਜੀ ਨੇ ਕਿਹਾ ਕਿ ਇਹ ਦੋ ਲੱਖ ਦਾ ਚੈਕ ਉਹ ਸਰਕਾਰੀ ਵਕੀਲ ਰਾਂਹੀ ਅਦਾਲਤ ਵਿੱਚ ਪੇਸ਼ ਕਰਨਗੇ।