ਮੋਗਾ, 23 ਦਸੰਬਰ (ਬਿਊਰੋ)
ਮੋਗਾ ਪੁਲਿਸ ਨੇ ਬੀਤੇ ਦਿਨੀਂ ਹੋਏ ਅੰਨੇ ਕਤਲ ਦੀ ਗੁੱਥੀ 48 ਘੰਟੇ ਵਿਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਿ਼ਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 21 ਦਸੰਬਰ 2020 ਨੂੰ ਪਿੰਡ ਰਾਮੂੰਵਾਲਾ ਕਲਾਂ ਦੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਸੁਨੀਲ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਫਤਹਿਬਾਦ (ਹਰਿਆਣਾ) ਦਾ ਕਤਲ ਸਿਰ ਤੇ ਸੱਟਾ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਤੇ ਮੁਕੱਦਮਾ ਨੰਬਰ 109 ਮਿਤੀ 21.12.2020 ਅ/ਧ 302 ਆਈ.ਪੀ.ਸੀ. ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕਤਲ ਨੂੰ ਮੋਗਾ ਪੁਲਿਸ ਨੇ 48 ਘੰਟਿਆਂ ਵਿੱਚ ਖੁਫ਼ੀਆ ਸੂਤਰ ਦੀ ਇਤਲਾਹ ਅਤੇ ਪੁਲਿਸ ਵੱਲੋਂ ਮੌਕਾ ਪਰ ਜ ਕੇ ਵਾਰਦਾਤ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਟਰੇਸ ਕੀਤਾ। ਪੁਲਿਸ ਵੱਲੋਂ ਮੌਕਾ ਪਰ ਜਾ ਕੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ ਤਾਂ ਦੋਸ਼ੀਆਂ ਦੀ ਮੂਵਮੈਂਟ ਕੈਮਰੇ ਵਿੱਚ ਆ ਗਈ। ਜਿਸਦੇ ਆਧਾਰ ਤੇ ਮੁਕੱਦਮਾ ਵਿੱਚ ਦੋਸ਼ੀਆਂ ਜਗਰੂਪ ਸਿੰਘ ਪੁੱਤਰ ਕਰਮ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਰਾਮੂਵਾਲਾ ਨਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੋਸ਼ੀਆਂ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਮੋਗਾ ਸ਼ਹਿਰ ਦੇ ਠੇਕੇ ਤੇ ਸ਼ਰਾਬ ਲੈ ਕੇ ਪੀਤੀ ਸੀ ਅਤੇ ਵਾਪਸੀ ਪਰ ਪਿੰਡ ਜਾਂਦੇ ਸਮੇਂ ਰਾਮੂੰਵਾਲਾ ਕਲਾਂ ਦੇ ਠੇਕਾ ਤੋਂ ਇੱਕ ਹੋਰ ਅਧੀਆ ਸ਼ਰਾਬ ਦਾ ਲਿਆ ਸੀ ਜਿਸ ਦੀ ਕੀਮਤ 180 ਰੁਪਏ ਸੀ ਪਰ ਦੋਸ਼ੀਆਂ ਵੱਲੋਂ ਠੇਕੇ ਦੇ ਕਰਿੰਦੇ ਨੂੰ 500 ਰੁਪਏ ਦਾ ਨੋਟ ਦਿੱਤਾ ਸੀ। ਜੋ ਕਰਿੰਦੇ ਨੇ ਦੋਸ਼ੀਆਂ ਨੂੰ ਬਾਕੀ ਦੇ 320 ਰੁਪਏ ਵਾਪਸ ਕਰਨ ਲਈ ਥੋੜੀ ਉਡੀਕ ਕਰਨ ਲਈ ਕਿਹਾ ਪਰ 30 ਤੋਂ 35 ਮਿੰਟ ਬਾਅਦ ਵੀ ਕਰਿੰਦੇ ਨੇ ਦੋਸ਼ੀਆਂ ਨੂੰ ਬਕਾਇਆ ਵਾਪਸ ਨਹੀਂ ਕੀਤਾ ਤਾਂ ਦੋਸੀਆਂ ਨਾਲ ਕਰਿੰਦੇ ਦੀ ਤਕਰਾਰ ਹੋ ਗਈ ਤਾਂ ਦੋਸ਼ੀਆਂ ਨੇ ਠੇਕੇ ਅੰਦਰ ਪਿਆ ਸਿਲੰਡਰ ਮ੍ਰਿਤਕ ਦੇ ਸਿਰ ਪਰ ਮਾਰਿਆ।ਜਿਸਦੀ ਮੌਕੇਂ ਤੇ ਮੌਤ ਹੋ ਗਈ।