ਕੋਟ ਈਸੇ ਖਾਂ 29 ਜਨਵਰੀ (ਜਗਰਾਜ ਲੋਹਾਰਾ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਨੂੰ ਖਤਮ ਕਰਨ ਦੇ ਫੈਸਲੇ ਨੂੰ ਅੱਗੇ ਤੋਰਦੇ ਹੋਏ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐਸਐਮਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਬ ਸੈਂਟਰ ਭਿੰਡਰ ਖੁਰਦ ਦੇ ਪਿੰਡ ਭਿੰਡਰ ਕਲਾਂ ਵਿਖੇ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਸ਼ਾਮਲ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਅਤੇ ਸ੍ਰੀ ਕੁਲਵੰਤ ਸਿੰਘ ਬਰਾੜ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਭਿੰਡਰ ਕਲਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਦਾ ਮੱਛਰ ਕਿਵੇਂ ਪਲਦਾ ਹੈ ਅਤੇ ਆਪਾਂ ਇਸ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਦੱਸਿਆ ਗਿਆ ਉਨ੍ਹਾਂ ਨੇ ਦੱਸਿਆ ਕਿ ਆਪਣੇ ਘਰਾਂ ਦਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਘਰ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟੈਰ ਅਤੇ ਟੁੱਟੇ ਗਮਲੇ ਆਦਿ ਸਮਾਨ ਨਹੀਂ ਰੱਖਣਾ ਚਾਹੀਦਾ ਜਿਸ ਕਾਰਨ ਮੱਛਰ ਫੈਲਦਾ ਹੈ ਅਤੇ ਫਿਰ ਉਹੀ ਮੱਛਰ ਇੱਕ ਤੰਦਰੁਸਤ ਬੰਦੇ ਨੂੰ ਕੱਟ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਫੈਲਾਉਂਦਾ ਹੈ ਉਨ੍ਹਾਂ ਨੇ ਦੱਸਿਆ ਕਿ ਘਰਾਂ ਵਿੱਚ ਪੁੱਟੇ ਕੱਚੇ ਟੋਏ ਉਨ੍ਹਾਂ ਵਿਚ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਘਰਾਂ ਦੇ ਬਾਹਰ ਨਾਲੀਆਂ ਵਿਚ ਵੀ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਘਰ ਵਿੱਚ ਸਟੋਰ ਕੀਤਾ ਪਾਣੀ ਜਿਵੇਂ ਕਿ ਵਿਹੜੇ ਵਿੱਚ ਰੱਖੀ ਟੈਂਕੀ ਉਸ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਫਰਿੱਜ ਦੇ ਪਿੱਛੇ ਲੱਗੀ ਟਰੇਅ ਜੋ ਕਿ ਡੇਂਗੂ ਨੂੰ ਫੈਲਾਉਣ ਵਿੱਚ ਬਹੁਤ ਸਹਾਈ ਹੁੰਦੀ ਹੈ ਉਸ ਦੀ ਹਫਤੇ ਵਿੱਚ ਦੋ ਵਾਰ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਸੁਕਾ ਕੇ ਦੁਬਾਰਾ ਫਰਿਜ਼ ਵਿਚ ਲਾਉਣਾ ਚਾਹੀਦਾ ਹੈ ਤਾਂ ਜੋ ਡੇਂਗੂ ਦਾ ਮੱਛਰ ਜਾਂ ਮਲੇਰੀਏ ਦਾ ਮੱਛਰ ਉਸ ਵਿੱਚ ਆਪਣੇ ਆਂਡੇ ਨਾ ਦੇ ਸਕੇ ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਘਰ ਘਰ ਜਾ ਕੇ ਘਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦੱਸਿਆ ਗਿਆ ਕੇ ਕਿਵੇਂ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਹੈ ਅਤੇ ਕਿਵੇਂ ਪਾਣੀ ਦੀ ਸੰਭਾਲ ਕਰਨੀ ਹੈ ਅਤੇ ਕਿਵੇਂ ਘਰਾਂ ਵਿੱਚ ਪੁੱਟੇ ਟੋਏ ਉਨ੍ਹਾਂ ਵਿੱਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਜਿਸ ਨਾਲ ਮੱਛਰ ਦੀ ਪੈਦਾਇਸ਼ ਰੁਕ ਜਾਂਦੀ ਹੈ ਅਤੇ ਆਪਾਂ ਇਨ੍ਹਾਂ ਬਿਮਾਰੀਆਂ ਤੋਂ ਬੱਚ ਜਾਂਦੇ ਹਾਂ ਇਸ ਤੋਂ ਇਲਾਵਾ ਸ੍ਰੀ ਕੁਲਵੰਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਘਰਾਂ ਵਿੱਚ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਉਨ੍ਹਾਂ ਵੱਲੋਂਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਵੀ ਬਣਾਈਆਂ ਗਈਆਂ ।