ਪੰਜਾਬ ਪੁਲੀਸ ਦੇ ਹੌਲਦਾਰ ਨੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਕੀਤਾ ਮੌਤ ਦੇ ਹਵਾਲੇ

ਮੋਗਾ 16 ਫਰਵਰੀ (ਜੁਗਰਾਜ ਲੋਹਾਰਾ ) ਦੇ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦਪੁਰਾ ਜਲਾਲ ਚ ਜਵਾਈ ਵੱਲੋਂ ਘਰ ਦੇ ਚਾਰ ਜੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਚ ਰਹਿੰਦੇ ਹੌਲਦਾਰ ਗੁਰਵਿੰਦਰ ਸਿੰਘ ਨੇ ਆਪਣੇ ਸਹੁਰੇ ਪਿੰਡ ਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਿ੍ਤਕ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸੁੱਤਾ ਪਿਆ ਸੀ ਜਿਨ੍ਹਾਂ ਤੇ ਫਾਇਰਿੰਗ ਕਰਕੇ ਚਾਰ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਾਰੀ ਘਟਨਾ ਉਨ੍ਹਾਂ ਦੇ ਜੀਜਾ ਹੌਲਦਾਰ ਕੁਲਵਿੰਦਰ ਸਿੰਘ ਮੋਗਾ ਵੱਲੋਂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਪਹਿਲਾਂ ਸ਼ਰਾਬ ਪੀ ਕੇ ਲੜਦਾ ਹੁੰਦਾ ਸੀ ਪਰ ਹੁਣ ਛੇ ਸਾਲਾਂ ਤੋਂ ਅੰਮ੍ਰਿਤ ਛੱਕ ਲਿਆ ਸੀ ਦੋ ਹਜ਼ਾਰ ਚੌਦਾਂ ਦੇ ਵਿੱਚ ਵੀ ਇਸ ਨੇ ਇੱਕ ਫੋਰਟੀ ਸੈਵਨ ਨਾਲ ਕੀਤੇ ਸਨ ਉਸ ਤੋਂ ਬਾਅਦ ਪਰਿਵਾਰ ਨੇ ਮੋਗਾ ਪੁਲਸ ਨੂੰ ਲਿਖਤੀ ਰੂਪ ਚ ਦਿੱਤਾ ਸੀ ਕਿ ਇਸ ਨੂੰ ਅਸਲਾ ਨਾ ਦਿੱਤਾ ਜਾਵੇ ਇਹ ਘਰੇ ਗੋਲੀ ਚਲਾਉਂਦਾ ਹੈ ਉਨ੍ਹਾਂ ਕਿਹਾ ਕਿ ਕੱਲ੍ਹ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਇਹ ਲੜਾਈ ਝਗੜਾ ਕਰ ਰਿਹਾ ਸੀ ਪੁਲਸ ਸਾਹਿਤ ਫੜ ਕੇ ਮਿਲ ਗਈ ਕੋਈ ਖਾਸ ਲੜਾਈ ਝਗੜਾ ਵੀ ਨਹੀਂ ਦਿਸ ਰਿਹਾ
ਇਸ ਸਬੰਧੀ ਮੋਗਾ ਦੇ ਐਸਐਸਪੀ ਦਾ ਕਹਿਣਾ ਸੀ ਕਿ ਇਸ ਦਾ ਪੈਸਿਆਂ ਨੂੰ ਲੈ ਕੇ ਝਗੜਾ ਸੀ ਸਹੁਰੇ ਪਰਿਵਾਰ ਨਾਲ ਸੂਰਾਂ ਦਾ ਫਾਰਮ ਸਾਂਝਾ ਖੋਲ੍ਹਿਆ ਸੀ ਪਰ ਇਹ ਸਾਫ ਨਹੀਂ ਸੀ ਦਿੰਦੇ ਜਿਸ ਨੂੰ ਲੈ ਕੇ ਹੌਲਦਾਰ ਕੁਲਵਿੰਦਰ ਸਿੰਘ ਨੇ ਅਜਿਹੀ ਘਟੀਆ ਵਾਰਦਾਤ ਨੂੰ ਅੰਜਾਮ ਦਿੱਤਾ ਉਨ੍ਹਾਂ ਕਿਹਾ ਕਿ ਇਸ ਦੇ ਨਾਮ ਉੱਪਰ ਹੀ ਏ ਕੇ ਫੋਰਟੀ ਸੈਵਨ ਜੋ ਅਸਲਾ ਸੀ ਉਸ ਨਾਲ ਹੀ ਗੋਲੀਆਂ ਮਾਰ ਕੇ ਪਰਿਵਾਰ ਦੇ ਚਾਰ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਸੂਰਾਂ ਦੇ ਫਾਰਮ ਨੂੰ ਲੈ ਕੇ ਹੀ ਹੋਇਆ
ਐਸਐਸਪੀ ਬੱਗਾ ਨੇ ਦੱਸਿਆ ਕਿ ਹੌਲਦਾਰ ਕੁਲਵਿੰਦਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਥਾਣਾ ਧਰਮਕੋਟ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਏ ਗਏ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *