ਕੋਟ ਈਸੇ ਖਾਂ 16 ਫਰਵਰੀ (ਜਗਰਾਜ ਲੋਹਾਰਾ)ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਨੂੰ ਮੁੱਖ ਰੱਖਦੇ ਹੋਏ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਪਿੰਡ ਰੰਡਿਆਲਾ ਵਿਖੇ ਡਰਾਈ ਡੇ ਮਨਾਇਆ ਗਿਆ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਵੱਲੋਂ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਮੱਛਰ ਬੁਖਾਰ ਕਿਵੇਂ ਫੈਲਾਉਂਦੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈ ਡੀਐੱਸਪੀ ਜੀ ਨੇ ਲੋਕਾਂ ਨੂੰ ਦੱਸਿਆ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਕੋਈ ਵੀ ਜਿਵੇਂ ਟੁੱਟੇ ਟੈਰ ਟੁੱਟੀਆਂ ਟੈਂਕੀਆਂ ਟੁੱਟੇ ਗਮਲੇ ਆਦਿ ਨਹੀਂ ਰੱਖਣੇ ਚਾਹੀਦੇ ਅਤੇ ਘਰਾਂ ਵਿੱਚ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਜੇ ਕਿਤੇ ਘਰ ਦੇ ਵਿੱਚ ਪਾਣੀ ਖੜ੍ਹਿਆ ਹੋਵੇ ਤਾਂ ਉਸ ਨੂੰ ਕੱਢ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਉੱਪਰ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ ਘਰਾਂ ਦੇ ਬਾਹਰ ਬਣੀ ਨਾਲੀ ਵਿੱਚ ਵੀ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਘਰਾਂ ਦੇ ਵਿੱਚ ਪਈ ਫਰਿੱਜ਼ ਆਮ ਤੌਰ ਤੇ ਡੇਂਗੂ ਨੂੰ ਫੈਲਾਉਣ ਦੇ ਵਿੱਚ ਬਹੁਤ ਹੀ ਸਹਾਰੀ ਹੁੰਦੀ ਹੈ ਕਿਉਂਕਿ ਉਸ ਦੇ ਪਿੱਛੇ ਲੱਗੀ ਪਲਾਸਟਿਕ ਦੀ ਟਰੇਅ ਜਿਸ ਵਿੱਚ ਪਾਣੀ ਖੜ੍ਹਾ ਹੁੰਦਾ ਹੈ ਉਸ ਵਿੱਚ ਡੇਂਗੂ ਦਾ ਮੱਛਰ ਆਪਣੇ ਅੰਡੇ ਦੇ ਕੇ ਉਸ ਵਿੱਚੋਂ ਹੀ ਲਾਰਵਾ ਬਣ ਕੇ ਤੇ ਬਾਅਦ ਵਿੱਚ ਮੱਛਰ ਬਣ ਜਾਂਦਾ ਹੈ ਜੋ ਕਿ ਫਿਰ ਆਪਾ ਨੂੰ ਕੱਟਦਾ ਹੈ ਜਿਸ ਕਾਰਨ ਡੇਂਗੂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਰਾਤ ਨੂੰ ਸੌਂਦੇ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਇਸੇ ਹੀ ਕੜੀ ਤਹਿਤ ਸ੍ਰੀ ਰਾਜੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਘਰਾਂ ਦੇ ਨੰਬਰ ਲਾਏ ਗਏ