ਕੋਟ ਈਸੇ ਖਾਂ 6 ਜਨਵਰੀ (ਜਗਰਾਜ ਲੋਹਾਰਾ/ਗੁਰਪ੍ਰੀਤ ਗਹਿਲੀ) ਪੰਜਾਬ ਸਰਕਾਰ ਵੱਲੋਂ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਨੂੰ ਖਤਮ ਕਰਨ ਤਹਿਤ ਅਤੇ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਰਕੇਸ਼ ਕੁਮਾਰ ਬਾਲੀ ਐੱਸ ਐੱਮ ਓ ਜੀ ਦੇ ਦੇਖ ਰੇਖ ਵਿੱਚ ਅੱਜ ਸਬ ਸੈਂਟਰ ਕੋਟ ਸਦਰ ਖਾਂ ਪੀ ਐੱਚ ਸੀ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਅਵੇਅਰਨੈੱਸ ਕੀਤੀ ਗਈ । ਜਿਸ ਵਿੱਚ ਅੱਜ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਦੱਸਿਆ ਗਿਆ ਅਤੇ ਕਿਵੇਂ ਇਹ ਤਿੰਨੇ ਬੁਖਾਰ ਫੈਲਦੇ ਹਨ ਇਸ ਬਾਰੇ ਜਾਣਕਾਰੀ ਦਿੱਤੀ ਗਈ । ਘਰਾਂ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਅਤੇ ਟੁੱਟੇ ਗਮਲੇ ਆਦਿ ਚੈੱਕ ਕੀਤੇ ਗਏ ਅਤੇ ਉਨ੍ਹਾਂ ਨੂੰ ਬਾਹਰ ਸੁਟਵਾਇਆ ਗਿਆ ਘਰਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਢੱਕ ਕੇ ਰੱਖਣ ਲਈ ਕਿਹਾ ਗਿਆ ਅਤੇ ਘਰਾਂ ਵਿੱਚ ਫਰਿੱਜ ਪਿੱਛੇ ਲੱਗੀ ਟਰੇਅ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਫੈਲਣ ਦਾ ਸਭ ਤੋਂ ਵੱਡਾ ਕਾਰਨ ਫਰੀ ਦੇ ਪਿੱਛੇ ਲੱਗੀ ਟਰੇਅ ਹੁੰਦੀ ਹੈ ਜੋ ਕਿ ਆਪਾਂ ਆਮ ਤੌਰ ਤੇ ਇਸ ਦੀ ਸਫਾਈ ਨਹੀਂ ਰੱਖਦੇ ਅਤੇ ਪਾਣੀ ਇਸ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਡੇਂਗੂ ਦਾ ਮੱਛਰ ਇੱਥੇ ਆਪਣੇ ਅੰਡੇ ਦੇ ਕੇ ਉਸ ਵਿੱਚੋਂ ਲਾਰਵਾ ਪੈਦਾ ਹੁੰਦਾ ਹੈ ਤੇ ਫਿਰ ਉਹੀ ਮੱਛਰ ਵੱਡਾ ਹੋ ਕੇ ਆਮ ਲੋਕਾਂ ਨੂੰ ਕੱਟਦਾ ਹੈ ਜਿਸ ਨਾਲ ਡੇਂਗੂ ਫੈਲਣ ਦਾ ਕਾਰਨ ਵੱਧ ਜਾਂਦਾ ਹੈ । ਇਸ ਤੋਂ ਇਲਾਵਾ ਪਿੰਡ ਵਿੱਚ ਲੋਕਾਂ ਦਾ ਇਕੱਠ ਵੀ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੀ ਦੱਸਿਆ ਕਿ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਕਿਵੇਂ ਫੈਲਦਾ ਹੈ ਇਸ ਬਾਰੇ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਪੀ ਐੱਚ ਸੀ ਕੋਟ ਈਸੇ ਖਾਂ ਜੀ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਸ੍ਰੀ ਜਗਮੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਘਰ ਘਰ ਜਾ ਕੇ ਲਹੂ ਸਲਾਈਡਾਂ ਬਣਾਈਆਂ ਗਈਆਂ ।