ਕੋਟ ਈਸੇ ਖਾਂ 14 ਫਰਵਰੀ (ਜਗਰਾਜ ਲੁਹਾਰਾ ) ਪੰਜਾਬ ਸਰਕਾਰ ਵੱਲੋਂ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਨੂੰ ਜੜ੍ਹ ਤੋਂ ਪੁੱਟਣ ਲਈ ਵਿੱਢੀ ਮੁਹਿੰਮ ਦੌਰਾਨ ਇਸੇ ਕੜੀ ਤਹਿਤ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਪਿੰਡ ਕੜਿਆਲ ਵਿਖੇ ਘਰ ਘਰ ਜਾ ਕੇ ਜਾਗਰੂਕਤਾ ਕੀਤੀ ਗਈ ਅਤੇ ਫੀਵਰ ਸਰਵੇ ਵੀ ਕੀਤਾ ਗਿਆ ਸਿਹਤ ਵਿਭਾਗ ਦੀ ਟੀਮ ਵਿੱਚ ਸ਼ਾਮਲ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀਐੱਸਪੀ ਜਗਮੀਤ ਸਿੰਘ ਅਤੇ ਰਜੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਸ਼ਾਮਿਲ ਸਨ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈਡੀਐਸਪੀ ਜੀ ਨੇ ਲੋਕਾਂ ਨੂੰ ਘਰ ਘਰ ਜਾ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਬਾਰੇ ਦੱਸਿਆ ਉਨ੍ਹਾਂ ਨੇ ਦੱਸਿਆ ਕਿ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਤੋਂ ਬਚਣ ਵਾਸਤੇ ਆਪਣੇ ਘਰ ਦਾ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਘਰਾਂ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਅਤੇ ਟੁੱਟੇ ਗਮਲੇ ਆਦਿ ਨਹੀਂ ਰੱਖਣੇ ਚਾਹੀਦੀ ਇਨ੍ਹਾਂ ਨੂੰ ਸਮੇਂ ਸਮੇਂ ਤੇ ਨਸ਼ਟ ਕਰ ਦੇਣਾ ਚਾਹੀਦਾ ਹੈ ਘਰ ਦੇ ਆਸ ਪਾਸ ਕਿਤੇ ਵੀ ਪਾਣੀ ਖੜ੍ਹਾ ਹੋਵੇ ਤਾਂ ਉਸ ਵਿਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਨਾਲੀਆਂ ਦੇ ਵਿੱਚ ਵੀ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਫ਼ਰਿਜ ਦੇ ਪਿੱਛੇ ਲੱਗੀ ਟ੍ਰੇਅ ਦੀ ਸਫਾਈ ਹਫਤੇ ਵਿਚ ਦੋ ਜਾਂ ਤਿੰਨ ਵਾਰ ਜ਼ਰੂਰ ਕਰਨੀ ਚਾਹੀਦੀ ਹੈ ਪਾਣੀ ਨੂੰ ਕੱਢ ਕੇ ਬਾਹਰ ਵਿਹੜੇ ਵਿੱਚ ਸੁੱਟਣਾ ਚਾਹੀਦਾ ਹੈ ਅਤੇ ਟ੍ਰੇਅ ਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਦੁਬਾਰਾ ਫਰਿੱਜ ਵਿੱਚ ਲਾਉਣਾ ਚਾਹੀਦਾ ਹੈ ਰਾਤ ਨੂੰ ਸੌਂਦੇ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਬੁਖ਼ਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਦੇ ਨਾਲ ਸੰਪਰਕ ਕਰਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਉਨ੍ਹਾਂ ਨੇ ਦੱਸਿਆ ਕਿ ਇਹ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਫ਼ਰੀ ਕੀਤੇ ਜਾਂਦੇ ਹਨ ਅਤੇ ਇਸ ਦਾ ਇਲਾਜ ਵੀ ਬਿਲਕੁਲ ਫਰੀ ਕੀਤਾ ਜਾਂਦਾ ਹੈ ਇਸ ਦੇ ਚੱਲਦੇ ਹੀ ਸ੍ਰੀ ਜਗਮੀਤ ਸਿੰਘ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ