ਮੋਗਾ 20 ਮਈ (ਜਗਰਾਜ ਗਿੱਲ) ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਪੀ ਕੇ ਉੱਪਲ i.p.s. ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਹਰਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸ੍ਰੀ ਕੇਵਲ ਕ੍ਰਿਸ਼ਨ ਡੀ ਐਸ ਪੀ ਵਿਜੀਲੈਂਸ ਬਿਊਰੋ ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੱਤਪ੍ਰੇਮ ਸਿੰਘ ਵਿਜੀਲੈਂਸ ਬਿਊਰੋ ਮੋਗਾ,ਸਮੇਤ ਵਿਜੀਲੈਸ ਬਿਉਰੋ ਯੂਨਿਟ ਦੀ ਵਿੱਚ ਐਸ ਆਈ ਸੁਰਿੰਦਰਪਾਲ ਸਿੰਘ,ਏ ਐਸ ਆਈ ਮੁਖਤਿਆਰ ਸਿੰਘ,ਐਚ ਸੀ ਬਲਦੇਵ ਰਾਜ, ਸੀਨੀਅਰ ਸਿਪਾਹੀ ਬਲਤੇਜ ਸਿੰਘ, ਸਿਪਾਹੀ ਅਮਰਿੰਦਰ ਸਿੰਘ , ਸਿਪਾਹੀ ਮਨਦੀਪ ਸਿੰਘ ਨੂੰ ਉਸ ਵਕਤ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਧਰਮਕੋਟ ਦਾ ਇੱਕ ਸਹਾਇਕ ਜੇਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਕਰ ਲਿਆ ਗਿਆ ।ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਦਬੁਰਜੀ ਤਹਿਸੀਲ ਧਰਮਕੋਟ (ਮੋਗਾ) ਦਾ ਇੱਕ ਕਿਸਾਨ ਗੁਰਪ੍ਰੀਤ ਸਿੰਘ ਵਲਦ ਸਰਦਾਰ ਇਕਬਾਲ ਸਿੰਘ ਜਿਸ ਨੇ ਕਿ ਆਪਣੀ ਪੈਲੀ ਵਿੱਚ ਬਿਜਲੀ ਦਾ ਟ੍ਰਾਂਸਫਾਰਮਰ ਲਗਵਾਉਣਾ ਸੀ ਅਤੇ ਜਿਸ ਨੂੰ ਲਗਵਾਉਣ ਬਦਲੇ ਸਹਾਇਕ ਜੇ .ਈ ਗੁਲ ਸ਼ੇਰ ਸਿੰਘ ਵੱਲੋਂ ੨੦ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ।ਗੁਰਪ੍ਰੀਤ ਸਿੰਘ ਵੱਲੋਂ ਉਸ ਨਾਲ ਅੱਜ ਦਾ ਵਾਅਦਾ ਕਰਕੇ ਇਸ ਦੀ ਸਾਰੀ ਸੂਚਨਾ ਵਿਜੀਲੈਂਸ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤੀ ਜਿਨ੍ਹਾਂ ਵੱਲੋਂ ਭੇਜੀ ਗਈ ਟੀਮ ਜਿਸ ਦੀ ਮੁੱਖ ਰੂਪ ਵਿੱਚ ਅਗਵਾਹੀ ਸੱਤਿਆ ਪ੍ਰਕਾਸ਼ ਇੰਸਪੈਕਟਰ ਵਿਜੀਲੈਂਸ ਮੋਗਾ ਕਰ ਰਹੇ ਸਨ ਵੱਲੋਂ ਮੌਕੇ ਤੇ ਧਰਮਕੋਟ ਪਹੁੰਚ ਕੇ ਵੀਹ ਹਜ਼ਾਰ ਰਿਸ਼ਵਤ ਸਮੇਤ ਸਹਾਇਕ ਜੇ ਈ ਗੁੱਲ ਸ਼ੇਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਇਸ ਸਬੰਧੀ ਬਣਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ ।