ਕੋਟ ਈਸੇ ਖਾਂ (ਜਗਰਾਜ ਲੋਹਾਰਾ,ਗੁਰਪ੍ਰੀਤ ਗਹਿਲੀ) ਅਜੋਕੇ ਸਮੇਂ ਵਿੱਚ ਸਿਹਤ ਨੂੰ ਤੰਦਰੁਸਤ ਰੱਖਣਾ ਸਾਡੇ ਲਈ ਜਰੂਰੀ ਹੋ ਗਿਆ ਹੈ । ਜੇਕਰ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਹੀ ਵਰਤੋਂ ਨਾ ਕੀਤੀ ਤਾਂ ਸਾਡਾ ਆਉਣ ਵਾਲਾਂ ਸਮਾਂ ਬਹੁਤ ਭਿਆਨਕ ਹੋਵੇਗਾ ਇਸੇ ਲੜੀ ਤਹਿਤ ਅੱਜ ਕੋਟ ਈਸੇ ਖਾਂ ਵਿਖੇ ਟੇਕ ਆਉਟ (ਹੈਲਥੀ ਫੂਡ)
ਦੀ ਬਰਾਂਚ ਦਾ ਉਦਘਾਟਨ ਕੀਤਾ ਗਿਆ । ਟੇਕ ਆਉਟ ਕੇਫੇ ਦਾ ਉਦਘਾਟਨ ਸ: ਸੁਖਜੀਤ ਸਿੰਘ ਐਮ ਐਲ ਏ ਲੋਹਗੜ੍ਹ ਨੇ ਰਿਬਨ ਕੱਟ ਕੇ ਕੀਤਾ । ਅਤੇ ਉਹਨਾਂ ਕਿਹਾ ਕਿ ਸਾਨੂੰ ਫਾਸਟ ਫੂਡ ਛੱਡ ਕੇ ਟੇਕ ਆਉਟ (ਹੈਲਥੀ ਫੂਡ) ਲੈਣਾ ਚਾਹੀਦਾ ਹੈ । ਤਾਂ ਜੋ ਸਾਡੀ ਸਿਹਤ ਬਿਮਾਰੀਆਂ ਤੋਂ ਬਚੀ ਰਹੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੇਕ ਆਉਟ ਦੇ ਸੰਚਾਲਕ ਸ:ਪ੍ਰਭਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਫੂਡ ਨੂੰ ਲੈਣ ਨਾਲ ਸਾਡੀ ਸਿਹਤ ਨੂੰ ਹਰੇਕ ਤਰਾਂ ਦੇ ਵਿਟਾਮਨਾ ਦੀ ਘਾਟ ਪੂਰੀ ਹੁੰਦੀ ਹੈ ਅਤੇ ਇਹ ਫੂਡ ਲੈਣ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ । ਟੇਕ ਆਉਟ (ਹੈਲਥੀ ਫੂਡ) ਦੀ ਆਰੰਭਤਾ ਸਮੇ ਸ: ਜਸਪਾਲ ਸਿੰਘ ਮਠਾੜੂ ਚਮਕੌਰ ਸਿੰਘ ਸੰਘਾਂ ਕਰਮਜੀਤ ਸਿੰਘ ਸਰਪੰਚ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਜਗਤਾਰ ਸਿੰਘ ਸਰਪੰਚ ਵਰੇ ਪ੍ਰਿੰਸੀਪਲ ਪੂਰਨ ਸਿੰਘ ਮੋਗਾ ਮਿੰਟੂ ਪ੍ਰਧਾਨ ਕੋਟ ਈਸੇ ਖਾਂ ਲਛਮਣ ਸਿੰਘ ਗਿੱਲ ਗੁਰਮੀਤ ਸਿੰਘ ਗਿੱਲ ਨੰਬਰਦਾਰ ਦੇਵ ਸਿੰਘ ਗੁਰਨਾਮ ਸਿੰਘ ਜੌਹਲ ਜਗਤਾਰ ਸਿੰਘ ਮੈਬਰ ਬੂਟਾ ਸਿੰਘ ਅਤੇ ਹੋਰ ਵੀ ਵੱਖ ਵੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ।