ਚੀਨ ਵਿੱਚ ਸ਼ਹੀਦ ਹੋਏ ਜਵਾਨਾਂ ਵਿਚੋਂ 4 ਜਵਾਨ ਪੰਜਾਬ ਦੇ ਸਨ ।

ਬਿਊਰੋ/ ਭਾਰਤ ਚੀਨ ਅੰਤਰ ਰਾਸ਼ਟਰੀ ਸਰਹੱਦ ਉਪਰ ਦੋ ਦਿਨ ਪਹਿਲਾਂ ਹੋਏ ਝਗੜੇ ਵਿੱਚ 20 ਦੇ ਕਰੀਬ ਭਾਰਤੀ ਫੌਜ ਦੇ ਜਵਾਨਾਂ ਦੇ ਸ਼ਹੀਦ ਹੋਣ ਬਾਰੇ ਜੋ ਖਬਰ ਆਈ ਸੀ ਉਸ ਵਿੱਚ ਪੰਜਾਬ ਦੇ 4 ਜਵਾਨ ਦੇ ਸ਼ਹੀਦ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਵਿੱਚ ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ, ਪਟਿਆਲਾ ਜਿ਼ਲੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਵਾਸੀ ਨਾਇਬ ਸੂਬੇਦਾਰ ਮਨਦੀਪ ਸਿੰਘ, ਸੰਗਰੂਰ ਜਿ਼ਲੇ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜਿਲੇ ਦੇ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ਸ਼ਾਮਲ ਹਨ।ਇਨ੍ਹਾਂ ਸ਼ਹੀਦਾਂ ਦੇ ਪਿਡਾਂ ਵਿੱਚ ਭਾਵੇਂ ਸੋਗ ਦਾ ਮਾਹੌਲ ਹੈ ਅਤੇ ਪਰ ਇਸ ਸ਼ਹੀਦੀ ਉਪਰ ਪਿੰਡਾਂ ਦੇ ਲੋਕ ਅਤੇ ਪਰਿਵਾਰ ਵਾਲੇ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸ਼ਹੀਦਾਂ ਦੇ ਪਿੰਡਾਂ ਵਿੱਚ ਸਰਕਾਰੀ ਸਨਮਾਨਾਂ ਨਾਲ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਇਨ੍ਹਾਂ ਦੀਆਂ ਦੇਹਾਂ ਆ ਰਹੀਆਂ ਹਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਸਤਿਕਾਰ ਲਈ ਕਈ ਸੰਸਥਾਵਾਂ ਇਨ੍ਹਾਂ ਨੂੰ ਆਰਥਿਕ ਸਹਾਇਤਾਂ ਦੇਣੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *