ਇਸ ਲੜਕੀ ਨੇ ਇੱਕ ਰਾਤ ਦੀ ‘ਦੁਲਹਨ’ ਬਣਕੇ ਠੱਗੇ ਕਈ ਨੌਜਵਾਨ

ਮਾਨਸਾ {ਅੰਮ੍ਰਿਤਪਾਲ ਸਿੱਧੂ}  ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਪੁਲਿਸ ਨੇ ਰਿਓਂਦ ਖੁਰਦ ਵਿਖੇ ਬਹੁਤ  ਵੱਡੇ ਗਿਰੋਹ ਨੂੰ ਕਾਬੂ ਕੀਤਾ। ਜਿਸ ਵਿੱਚ ਪਿੰਡ ਦੀ ਸਾਬਕਾ ਸਰਪੰਚਣੀ ਦੇ ਪੁੱਤਰ ਸਿਕੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਜੋ ਕਿ ਅਕਾਲੀ ਦਲ ਪਾਰਟੀ ਨਾਲ ਸਬੰਧਤ ਹੈ।

ਇਹ ਗਿਰੋਹ ਨੇੜੇ ਦੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਫ਼ਿਲਮੀ ਅੰਦਾਜ਼ ਵਿਚ ਫੋਨ ਉਤੇ ਫਸਾ ਕੇ ਫਿਰ ਵਿਆਹ ਰਚਾ ਕੇ ਅਗਲੇ ਦਿਨ ਸਭ ਕੁਝ ਲੈ ਕੇ ਫਰਾਰ ਹੋ ਜਾਂਦਾ ਸੀ। ਜਾਣਕਾਰੀ ਅਨੁਸਾਰ ਇਹ ਗਿਰੋਹ 5-6 ਮਹੀਨਿਆਂ ਵਿਚ ਬਹੁਤ ਵਿਆਹ ਕਰ ਚੁੱਕੇ ਸੀ। ਇਹ ਗਿਰੋਹ ਨੌਜਵਾਨਾਂ ਨੂੰ ਬਲਾਤਕਾਰ ਦੇ ਦੋਸ਼ ਵਿੱਚ ਫਸਾ ਕੇ ਲੱਖਾਂ ਰੁਪਏ ਬਟੋਰ ਰਿਹਾ ਸੀ।

ਇਸੇ ਗੈਂਗ ਦੇ ਪੀੜਤ ਇੰਦਰਜੀਤ ਅਤੇ ਉਸ ਦੇ ਦੋਸਤ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ। ਇੰਦਰਜੀਤ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਉੱਤੇ ਸਿਕੰਦਰ ਸਿੰਘ ਨੇ ਕਥਿਤ ਪੁਰਾਣੀ ਰੰਜਿਸ਼ ਦੇ ਚਲਦਿਆਂ ਆਪਣੇ ਗਿਰੋਹ ਵੱਲੋਂ ਝੂਠਾ ਪਰਚਾ ਦਰਜ ਕਰਵਾਇਆ। ਉਸ ਨੇ ਇਹ ਵੀ ਦਸਿਆ ਕਿ ਗਿਰੋਹ ਵਾਲੇ ਕੇਸ ਵਿੱਚ ਸਿਕੰਦਰ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਜਿੰਨਾਂ ਚਿਰ ਸਿਕੰਦਰ ਸਿੰਘ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਨਾ ਚਿਰ ਸੱਚ ਸਾਹਮਣੇ ਨਹੀਂ ਆਉਂਦਾ।

ਪੁਲਿਸ ਛੇਤੀ ਤੋਂ ਛੇਤੀ ਸਿਕੰਦਰ ਸਿੰਘ ਨੂੰ ਗ੍ਰਿਫ਼ਤਾਰ ਕਰੇ ਤਾਂ ਜੋ ਸਾਡੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਐਸਐਚਓ ਬੋਹਾ ਸੰਦੀਪ ਤੋਂ ਜਾਣਕਾਰੀ ਲੈਣ ਉਤੇ ਉਹਨਾਂ ਨੇ ਦੱਸਿਆ ਕਿ ਕੇਸ ਦੀ ਕਾਰਵਾਈ ਚੱਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਛੇਤੀ ਹੀ ਬਾਕੀ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ ਜਾਏਗਾ।

https://youtu.be/–8J3upFowA

 

Leave a Reply

Your email address will not be published. Required fields are marked *