• Thu. Sep 12th, 2024

ਗੁਰਮਤਿ ਦੇ ਵਧੀਆ ਪ੍ਰਚਾਰ ਤੇ ਪਿੰਡ ਸੈਦੋ ਦੇ ਹੈਡ ਗ੍ਰੰਥੀ ਨੂੰ ਕੀਤਾ ਸਨਮਾਨਿ

Byadmin

Aug 8, 2019

(ਬਲਦੇਵ ਸਿੰਘ ਸੰਧੂ)- ਸਬ ਡਵੀਜਨ ਪੱਟੀ ਅਧੀਨ ਪੈਂਦੇ ਪਿੰਡ ਸੈਦੋ ਦੇ ਗੁਰਦੁਆਰਾ ਬਾਬਾ ਬੂੜ ਸਿੰਘ ਜੀ ਦੇ ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਵੱਲੋ ਗੁਰਦੁਆਰਾ ਸਾਹਿਬ ਜੀ ਸੇਵਾ ਸੰਭਾਲ ਦੇ ਨਾਲ-ਨਾਲ ਬੱਚਿਆ ਦੀਆ ਧਾਰਮਿਕ ਕਲਾਸਾ ਲਗਾ ਕੇ ਬੱਚਿਆ ਨੂੰ ਧਾਰਮਿਕ ਵਿੱਦਿਆ ਗੁਰਬਾਣੀ ਕਥਾ ਕੀਰਤਨ ਦੀਆ ਕਲਾਸਾ ਲਗਾ ਕੇ ਬੱਚਿਆ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਸਿੱਖੀ ਦੀ ਪੜ੍ਹਾਈ ਕਰਵਾ ਕੇ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਤੇ ਇਹਨਾ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਮਾਤਾ ਖੀਵੀ ਜੀ ਭਲਾਈ ਟਰੱਸਟ ਪੱਟੀ ਤਰਨ ਤਾਰਨ ਵੱਲੋ ਮੁੱਖ ਸੇਵਾਦਾਰ ਭਾਈ ਚੰਨਪ੍ਰੀਤ ਸਿੰਘ ਜੀ ਚੰਦਨ ਭੱਗੂਪੁਰ ਵਾਲਿਆ ਵੱਲੋ ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਡਾਂ ਜੈਮਲ ਸਿੰਘ ਸੰਗਮ, ਹਰਪ੍ਰੀਤ ਸਿੰਘ ਖੋਜੀ, ਡਿਦਲਪ੍ਰੀਤ ਸਿੰਘ, ਬਲਵਿੰਦਰ ਸਿੰਘ ਭੱਗੁਪੁਰ, ਜਗਪਾਲ ਸਿੰਘ ਭੱਗੂਪੁਰ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਾਜ਼ਰ ਸਨ।

Leave a Reply

Your email address will not be published. Required fields are marked *