ਸੈਰ ਕਰਦੇ ਲੋਕ ਅਤੇ ਛੋਟੇ ਬੱਚੇ ਸਟੇਡੀਅਮ ਵਿੱਚ ਖੇਡਦੇ ਨੇ ਹਰ ਟਾਈਮ ਡਰ ਬਣਿਆ ਰਹਿੰਦਾ:-ਸਥਾਨਕ ਲੋਕ
ਕੋਟ ਈਸੇ ਖਾਂ-8 ਅਕਤੂਬਰ ( ਜਗਰਾਜ ਸਿੰਘ ਗਿੱਲ,ਬਖਸ਼ੀ ਵਰਮਾ) ਮੁਹੱਲਾ ਸੁੰਦਰ ਨਗਰ ਵਿੱਚ ਬਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਕਾਫੀ ਟਾਈਮ ਤੋਂ ਕੋਈ ਵਾਲੀ ਵਾਰਸ ਨਹੀਂ ਜਾਪ ਰਿਹਾ। ਕਿਉਂਕਿ ਇਹ ਸਟੇਡੀਅਮ ਸ਼ਹਿਰ ਕੋਟ ਈਸੇ ਖਾਂ ਦਾ ਸਭ ਤੋਂ ਵੱਡਾ ਸਟੇਡੀਅਮ ਬਣਿਆ ਹੋਇਆ ਹੈ। ਅਤੇ ਇਸ ਸਟੇਡੀਅਮ ਨੂੰ ਸੁੰਦਰ ਬਣਾਉਣ ਲਈ ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵੱਲੋਂ ਸਮੇਂ ਸਮੇਂ ਤੇ ਗਰਾਂਟਾਂ ਦਿੱਤੀਆਂ ਗਈਆਂ ਤਾਂ ਜੋ ਬੱਚਿਆਂ ਦੇ ਖੇਡਣ ਲਈ ਇੱਕ ਵਧੀਆ ਗਰਾਊਂਡ ਤਿਆਰ ਕੀਤਾ ਜਾਵੇ। ਦੱਸ ਦਈਏ ਕਿ ਲੰਘੇ ਸਮੇਂ ਵਿੱਚ ਵੀ ਵਿਧਾਇਕ ਵੱਲੋਂ ਇਸ ਗਰਾਊਂਡ ਨੂੰ ਹੋਰ ਵਧੀਆ ਬਣਾਉਣ ਲਈ 1 ਕਰੋੜ 30 ਲੱਖ ਦੇ ਲਗਭਗ ਗਰਾਂਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਇੱਕ ਸਟੇਜ ਡਬਲ ਮੰਜਲੀ ਅਤੇ ਨਾਲ ਪੌੜੀਆਂ ਅਤੇ ਸਟਰੀਟ ਲਾਈਟਾਂ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਾਉਣ ਲਈ ਦਿੱਤੇ ਗਏ ਹਨ। ਜਿਸ ਦਾ ਕੰਮ ਬੜੀ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕੀ ਕਾਫੀ ਲੰਬੇ ਸਮੇਂ ਤੋਂ ਇਸ ਗਰਾਊਂਡ ਦੀ ਸਾਫ ਸਫਾਈ ਦਾ ਵੀ ਬੁਰਾ ਹਾਲ ਹੈ। ਅਤੇ ਅੱਜ ਸਵੇਰ ਟਾਈਮ ਸੈਰ ਕਰਦੇ ਲੋਕਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਗਰਾਊਂਡ ਵਿੱਚ ਜਮੀਨ ਤੇ ਪਈਆਂ ਨੰਗੀਆਂ ਤਾਰਾਂ ਕਿਸੇ ਟਾਈਮ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।ਅਤੇ ਉਹਨਾਂ ਨੇ ਕਿਹਾ ਕਿ ਇਸ ਸਟੇਡੀਅਮ ਵਿੱਚ ਲੋਕ ਸੁਬਹਾ ਸ਼ਾਮ ਸੈਰ ਕਰਨ ਲਈ ਆਉਂਦੇ ਹਨ ਅਤੇ ਛੋਟੇ ਛੋਟੇ ਬੱਚੇ ਵੀ ਇਸ ਗਰਾਊਂਡ ਵਿੱਚ ਖੇਡਦੇ ਹਨ ਜੋ ਕਿ ਜਮੀਨ ਤੇ ਪਈਆਂ ਨੰਗੀਆਂ ਤਾਰਾਂ ਕਾਰਨ ਕਿਸੇ ਟਾਈਮ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਸਥਾਨਕ ਲੋਕਾਂ ਦੀ ਨਗਰ ਪੰਚਾਇਤ ਦੇ ਅਫਸਰਾਂ ਤੋਂ ਮੰਗ ਹੈ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਜਮੀਨ ਤੇ ਪਈਆਂ ਨੰਗੀਆਂ ਤਾਰਾਂ ਦੇ ਜੋੜਾ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਅਨਹੋਨੀ ਨਾ ਵਾਪਰ ਸਕੇ।
*ਸਟੇਡੀਅਮ ਵਿੱਚ ਸ਼ਾਮ ਟਾਈਮ ਸੈਰ ਕਰਦੀਆਂ ਔਰਤਾਂ ਦੀ ਪ੍ਰਸ਼ਾਸਨ ਤੋਂ ਮੰਗ*
ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਸ਼ਾਮ ਨੂੰ ਸੈਰ ਕਰਨ ਲਈ ਔਰਤਾਂ ਆਉਂਦੀਆਂ ਹਨ ਪਰ ਇੱਥੇ ਸੈਰ ਕਰਨ ਵਾਲੀਆਂ ਔਰਤਾਂ ਨੂੰ ਸੈਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਇਸ ਗਰਾਉਡ ਦੇ ਟਰੈਕ ਤੇ ਹਰਲ ਹਰਲ ਕਰਦੇ ਮੁੰਡੇ ਮੋਟਰਸਾਈਕਲ ਭਜਾਉਂਦੇ ਨਜ਼ਰ ਆਉਂਦੇ ਹਨ ਜਿਸ ਕਾਰਨ ਸੈਰ ਕਰਨ ਵਾਲਿਆਂ ਨੂੰ ਮੁਸ਼ਕਿਲ ਆਉਂਦੀ ਹੈ। ਅਤੇ ਕੁਝ ਔਰਤਾਂ ਨੇ ਇਹ ਵੀ ਦੱਸਿਆ ਕਿ ਸ਼ਾਮ ਵੇਲੇ ਇਹ ਗਰਾਊਂਡ ਨਸ਼ੇ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ ਕਿਉਂਕਿ ਰਾਤ ਨੂੰ 9 ਵਜੇ ਤੋਂ ਬਾਅਦ ਇੱਥੇ ਮੁੰਡੇ ਵੱਡੀ ਮਾਤਰਾ ਵਿੱਚ ਆਉਂਦੇ ਹਨ ਅਤੇ ਸ਼ਰਾਬ ਵਗੈਰਾ ਦਾ ਸੇਵਨ ਕਰਦੇ ਵੇਖੇ ਗਏ ਹਨ। ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਸਵੇਰ ਟਾਈਮ ਇੱਥੇ ਪਈਆਂ ਨਜ਼ਰ ਆਉਂਦੀਆਂ ਹਨ। ਜਿਸ ਕਰਕੇ ਰਾਤ ਟਾਈਮ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਘਟਦੀ ਜਾ ਰਹੀ ਹੈ। ਇੱਥੋਂ ਦਾ ਮਾਹੌਲ ਸੈਰ ਕਰਨ ਲਈ ਰਿਹਾ ਨਹੀਂ। ਇਥੋਂ ਦੇ ਸੈਰ ਕਰਨ ਵਾਲਿਆਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਰਾਤ ਟਾਈਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਗੇੜਾ ਮਾਰਿਆ ਜਾਵੇ ਤਾਂ ਜੋ ਸੈਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਨਾ ਆਵੇ। ਅਤੇ ਮੁਹੱਲੇ ਦੇ ਵਸਨੀਕਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਤੋਂ ਮੰਗ ਕੀਤੀ ਗਈ ਜੋ ਮੁਸ਼ਕਿਲਾਂ ਆ ਰਹੀਆਂ ਹਨ ਉਹਨਾਂ ਨੂੰ ਜਲਦ ਹੱਲ ਕਰਵਾਇਆ ਜਾਵੇ
