ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਟਰੱਸਟ ਨੇ ਮੰਡਲ ਦਾ ਕੀਤਾ ਧੰਨਵਾਦ
ਕੋਟ ਈਸੇ ਖਾਂ, ਸਤੰਬਰ (ਜਗਰਾਜ ਸਿੰਘ ਗਿੱਲ) ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਰਜਿ: ਕੋਟ ਈਸੇ ਖਾਂ ਦੇ ਵੱਲੋਂ ਚਿੰਤਪੁਰਨੀ ਵਿਖੇ ਬਣ ਰਹੀ ਕੋਟ ਈਸੇ ਖਾਂ ਵਾਲਿਆਂ ਦੀ ਧਰਮਸ਼ਾਲਾ ਜੋ ਨਿਰਮਾਣ ਅਧੀਨ ਹੈ। ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਮੰਡਲ ਦੇ ਸੇਵਾਦਾਰਾਂ ਵੱਲੋਂ ਪਹਿਲਾਂ ਵੀ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ, ਟਰੱਸਟ ਰੇਹੀ (ਚਿੰਤਪੁਰਨੀ) ਹੈਂਡ ਆਫਿਸ ਕੋਟ ਈਸੇ ਖਾਂ ਦੇ ਚੇਅਰਮੈਨ ਅਸ਼ੋਕ ਕੁਮਾਰ, ਵਾਈਸ ਚੇਅਰਮੈਨ ਗੁਰਮੀਤ ਸਿੰਘ ਕਾਲੜਾ, ਜਨਰਲ ਸਕੱਤਰ ਸੁਰਿੰਦਰ ਮਿਗਲਾਨੀ, ਮੈਂਬਰ ਤਰਸੇਮ ਲਾਲ ਵਿਜੇ ਜੁਨੇਜਾ ਅਤੇ ਰਾਕੇਸ਼ ਕੁਮਾਰ ਅਤੇ ਟਰੱਸਟੀਆਂ ਨੂੰ ਧਰਸ਼ਾਲਾ ਦੇ ਲਈ 2024 ਦੇ ਵਿੱਚ 5 ਲੱਖ ਅਤੇ 2025 ਦੇ ਵਿੱਚ 2 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਸੇਵਾ ਲਈ ਦਿੱਤੇ ਗਏ ਸਨ ਅਤੇ ਹੁਣ ਫਿਰ ਕੋਟ ਈਸੇ ਖਾਂ ਵਾਲਿਆਂ ਦੀ ਨਿਰਮਾਣ ਅਧੀਨ ਧਰਸ਼ਾਲਾ ਦੇ ਲਈ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸੇਵਾਦਾਰਾਂ ਵੱਲੋਂ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਟਰੱਸਟ ਦੇ ਅਹੁੇਦਾਰਾਂ ਨੂੰ 7 ਲੱਖ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੰਡਲ ਹਰ ਸਮੇਂ ਧਰਮਸ਼ਾਲਾ ਦੇ ਲਈ ਵਧ ਚੜ ਕੇ ਸਹਿਯੋਗ ਕਰਦਾ ਰਿਹਾ ਹੈ ਤੇ ਕਰਦਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮਹਾਂਮਾਈ ਦੀ ਆਪਰ ਕਿਰਪਾ ਦੇ ਸਦਕਾ ਧਰਮਸ਼ਾਲਾ ਦੇ ਸਾਰੇ ਕੰਮ ਨੇਪਰੇ ਚੜਣਗੇ। ਇਸ ਮੌਕੇ ਟਰੱਸਟ ਦੇ ਅਹੁੇਦਾਰਾਂ ਵੱਲੋਂ ਸ੍ਰੀ ਚਿੰਤਪੁਰਨੀ ਸੇਵਾਮੰਡਲ ਦੇ ਸੇਵਾਦਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਮੰਡਲ ਦੇ ਸੇਵਾਦਰ ਧਰਮਸ਼ਾਲਾ ਦੇ ਕੰਮਾਂ ਲਈ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਨ। ਇਸ ਮੌਕੇ ਮੰਡਲ ਅਤੇ ਟਰੱਸਟ ਦੇ ਸੇਵਾਦਾਰ ਹਾਜ਼ਰ ਸਨ।
