ਮੋਗਾ, ਜਗਰਾਜ ਸਿੰਘ ਗਿੱਲ
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਮੋਗਾ ਆਰਚਰੀ ਅਕੈਡਮੀ ਦੀਆਂ ਖਿਡਾਰਨਾਂ ਨੇ ਕੋਚ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਵਰਗਾਂ ਵਿੱਚ ਮੱਲਾਂ ਮਾਰੀਆਂ। ਅਕੈਡਮੀ ਦੀਆਂ ਹੋਣਹਾਰ ਧੀਆਂ ਨੇ ਨਿਸ਼ਾਨੇਬਾਜ਼ੀ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਜੇਤੂ ਖਿਡਾਰਨਾਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਅੰਡਰ-14 ਕੰਪਾਊਂਡ ਰਾਊਂਡ
ਪਹਿਲਾ ਸਥਾਨ: ਗਰਿਵਾ (RKS)
ਦੂਜਾ ਸਥਾਨ: ਗਰਿਮਾ (SHS)
ਅੰਡਰ-14 ਇੰਡੀਅਨ ਰਾਊਂਡ
ਪਹਿਲਾ ਸਥਾਨ: ਏਰੀਕਾ
ਅੰਡਰ-17 ਇੰਡੀਅਨ ਰਾਊਂਡ
ਪਹਿਲਾ ਸਥਾਨ: ਜਸ਼ਨਪ੍ਰੀਤ ਕੌਰ
ਦੂਜਾ ਸਥਾਨ: ਦਿਲਪ੍ਰੀਤ ਕੌਰ (CIS)
ਤੀਜਾ ਸਥਾਨ: ਸੁਖਮਨਪ੍ਰੀਤ ਕੌਰ
ਅੰਡਰ-17 ਰਿਕਰਵ ਰਾਊਂਡ
ਤੀਜਾ ਸਥਾਨ: ਸਮਨਦੀਪ ਕੌਰ (CIS)
ਇਸ ਮੌਕੇ ਕੋਚ ਧਰਮਿੰਦਰ ਸਿੰਘ ਨੇ ਸਾਰੀਆਂ ਜੇਤੂ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਖਿਡਾਰਨਾਂ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵੀ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੀਆਂ।
