ਨਵੀਂ ਦਿੱਲੀ,24 ਮਾਰਚ (ਬਿਊਰੋ ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਅੱਜ ਰਾਤ 12 ਵਜੇ ਤੋਂ 21 ਦਿਨਾਂ ਲਈ ਸਮੁੱਚੇ ਦੇਸ਼ ਵਿਚ ਲੌਕ ਡਾਊਨ ਦਾ ਐਲਾਨ ਕੀਤਾ। ਉਹਨਾਂ ਸਪੱਸ਼ਟ ਆਖਿਆ ਕਿ ਹਰ ਘਰ ਅੱਗੇ ਲਛਮਣ ਰੇਖਾ ਖਿੱਚ ਦਿੱਤੀ ਗਈ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਲਛਮਣ ਰੇਖਾ ਨੂੰ ਪਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਉਹਨਾਂ ਆਖਿਆ ਕਿ ਜੇ ਦੇਸ਼ਵਾਸੀ ਇਹ 21 ਦਿਨਾਂ ਦੇ ਬੰਧਨ ਨੂੰ ਸਵੀਕਾਰ ਨਹੀਂ ਕਰਨਗੇ ਤਾਂ ਦੇਸ਼ 21 ਸਾਲ ਪਿੱਛੇ ਪੈ ਜਾਵੇਗਾ ਅਤੇ ਕਈ ਪਰਿਵਾਰ ਤਬਾਹ ਹੋ ਜਾਣਗੇ। ਉਹਨਾਂ ਆਖਿਆ ਕਿ ਹਰ ਹਿੰਦੋਸਤਾਨੀ ਨੂੰ ਯਾਦ ਰੱਖਣਾ ਪਵੇਗਾ ਕਿ ਇਸ ਲਛਮਣ ਰੇਖਾ ਨੂੰ ਪਾਰ ਕਰਨ ਵਾਲਾ ਇਕ ਕਦਮ ਕਰੋਨਾ ਦੀ ਮਹਾਂਮਾਰੀ ਨੂੰ ਉਹਨਾਂ ਦੇ ਘਰੀਂ ਲੈ ਆਵੇਗਾ । ਉਹਨਾਂ ਕਿਹਾ ਕਿ ਹੁਣ ਦੇਸ਼ ਨੂੰ ਬਚਾਉਣ ਲਈ ਇਕੋ ਆਸ ਦੀ ਕਿਰਨ ਹੈ ਕਿ ਦੇਸ਼ਵਾਸੀ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਅਪਨਾਉਣ ਅਤੇ ਇਹ ਸਮਾਜਿਕ ਦੂਰੀ ਸਿਰਫ਼ ਘਰਾਂ ਵਿਚ ਰਹਿ ਕੇ ਹੀ ਬਣਾਈ ਜਾ ਸਕਦੀ ਹੈ। ਉਹਨਾਂ ਆਖਿਆ ਕਿ ਜਾਨ ਹੈ ਤਾਂ ਜਹਾਨ ਹੈ । ਉਹਨਾਂ ਸਮੂਹ ਦੇਸ਼ਵਾਸੀਆਂ ਨੂੰ ਫੀਲਡ ਵਿਚ ਕੰਮ ਕਰਨ ਵਾਲੇ
ਸੁਰੱਖਿਆ ਅਮਲੇ ,ਸਿਹਤ ਕਰਮਚਾਰੀਆਂ ਅਤੇ ਮੀਡੀਆ ਕਰਮੀਆਂ ਲਈ ਅਰਦਾਸ ਕਰਨ ਵਾਸਤੇ ਆਖਿਆ ਜੋ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੇ ਬਗੈਰ ਦੇਸ਼ ਦੇ ਵੱਡੇ ਪਰਿਵਾਰ ਲਈ ਆਪਣੇ ਆਪ ਨੂੰ ਖਤਰੇ ਵਿਚ ਪਾ ਕੇ ਸੇਵਾਵਾਂ ਨਿਭਾਅ ਰਹੇ ਹਨ। ਪ੍ਰਧਾਨ ਮੰਤਰੀ ਨੇ 21 ਦਿਨ ਦੇ ਇਸ ਕਰਫਿਊ ਵਰਗੇ ਹੁਕਮਾਂ ਦਾ ਐਲਾਨ ਕਰਦਿਆਂ ਇਸ ਨੂੰ ਦੋ ਵਾਰ ਦੁਹਰਾਇਆ ਕਿਉਂਕਿ ਉਹਨਾਂ ਨੂੰ ਅਹਿਸਾਸ ਸੀ ਕਿ ਇਹ ਬਹੁਤ ਵੱਡਾ ਕਦਮ ਹੈ ਇਸੇ ਕਰਕੇ ਉਹਨਾਂ ਆਖਿਆ ਕਿ ਆਰਥਿਕ ਪੱਖੋਂ ਦੇਸ਼ ਲਈ ਇਹ ਚੁਣੌਤੀ ਹੈ ਪਰ ਉਹਨਾਂ ਹੱਥ ਜੋੜ ਕੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਬੱਚਿਆਂ ਅਤੇ ਦੇਸ਼ਵਾਸੀਆਂ ਨੂੰ ਮੈਂ ਦੇਸ਼ ਦੇ ਵੱਡੇ ਪਰਿਵਾਰ ਦੇ ਮੈਂਬਰ ਵਜੋਂ ਬੇਨਤੀ ਕਰਦਾ ਹਾਂ ਕਿ ਇਸ ਚੁਣੋਤੀ ਨੂੰ ਪ੍ਰਵਾਨ ਕਰਨ