May 3, 2024

ਰਾਜਵਿੰਦਰ ਸਿੰਘ ਨੇ ਟਿਕਟ ਮਿਲਣ ਤੇ ਕੀਤਾ ਸੁਖਬੀਰ ਬਾਦਲ ਦਾ ਧੰਨਵਾਦ

1 min read

ਪੰਜਾਬ ਦੇ ਚੰਗੇਰੇ ਭਵਿੱਖ ਤੇ ਲਈ ਲੋਕ ਖੇਤਰੀ ਪਾਰਟੀ ਨੂੰ ਮਜਬੂਤ ਕਰਨ: ਬਚਿੱਤਰ ਘੋਲੀਆ

ਧਰਮਕੋਟ, 14 ਅਪ੍ਰੈਲ (ਜਗਰਾਜ ਸਿੰਘ ਗਿੱਲ) ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਪ੍ਰਾਪਤ ਕਰਨ ਵਾਲੇ ਰਾਜਵਿੰਦਰ ਸਿੰਘ ਧਰਮਕੋਟ ਨੇ ਸ਼੍ਰੋਮਣੀ ਅਕਾਲੀ ਦਲ ਕਨੇਡਾ ਦੇ ਸਕੱਤਰ ਜਨਰਲ ਬਚਿੱਤਰ ਸਿੰਘ ਘੋਲੀਆ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਜੋ ਮੈਨੂੰ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਉਸ ਦੇ ਲਈ ਮੈਂ ਤੁਹਾਡਾ ਹਮੇਸ਼ਾ ਕਰਜਦਾਰ ਰਹਾਂਗਾ। ਉਹਨਾਂ ਆਖਿਆ ਕਿ ਤੁਸੀਂ ਮੇਰੇ ਰਾਜਨੀਤਿਕ ਸਫਰ ਦੀ ਸ਼ੁਰੂਆਤ ਕਰਵਾਈ ਹੈ ਪਹਿਲਾਂ ਮੇਰੇ ਪਿਤਾ ਸ਼ੀਤਲ ਸਿੰਘ ਅਤੇ ਨਾਨਾ ਸਵਰਗੀ ਗੁਰਦੇਵ ਸਿੰਘ ਬਾਦਲ ਸਾਬਕਾ ਖੇਤੀਬਾੜੀ ਮੰਤਰੀ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਸ਼ੀਰਵਾਦ ਅਤੇ ਨਾਲ ਰਾਜਨੀਤਿਕ ਖੇਤਰ ‘ਚ ਵਿਚਰਦੇ ਰਹੇ ਅਤੇ ਉਹਨਾਂ ਨੇ ਵੱਡਾ ਰੁਤਬਾ ਹਾਸਿਲ ਕੀਤਾ।

ਮੈਨੂੰ ਉਮੀਦ ਹੈ ਕਿ ਤੁਸੀਂ ਜੋ ਮੈਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਦੇ ਨਾਲ ਨਿਵਾਜਿਆ ਹੈ ਉਸ ਨੂੰ ਲੈ ਕੇ ਹਲਕੇ ‘ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਰੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੇ ਮੇਰੀ ਸਪੋਰਟ ਕੀਤੀ ਹੈ ਮੈਂ ਉਹਨਾਂ ਦਾ ਵੀ ਰਿਣੀ ਰਹਾਂਗਾ । ਇਸ ਮੌਕੇ ਰਾਜਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ  ਦੱਸਿਆ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿੰਨੇ ਵੀ ਹੁਣ ਤੱਕ ਪਾਰਟੀਆਂ ਨੇ ਉਮੀਦਵਾਰ ਐਲਾਨੇ ਹਨ ਉਹ ਫਰੀਦਕੋਟ ਦੇ ਨਾਲ ਸੰਬੰਧਿਤ ਨਹੀਂ ਹਨ ਪਰ ਤੁਸੀਂ ਆਪਣੀ ਪਾਰਖੂ ਅੱਖ ਦੇ ਨਾਲ ਫਰੀਦਕੋਟ ਹਲਕੇ ਦੇ ਨਾਲ ਸੰਬੰਧਿਤ ਉਮੀਦਵਾਰ ਨੂੰ ਮੌਕਾ ਦਿੱਤਾ ਹੈ। ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕ ਇਸ ਵਾਰ ਇਤਿਹਾਸਿਕ ਫੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜਿਤਾਉਣਗੇ। ਰਾਜਵਿੰਦਰ ਸਿੰਘ ਨੇ ਇਸ ਮੌਕੇ ਬਚਿੱਤਰ ਸਿੰਘ ਘੋਲੀਆ ਦਾ ਵੀ ਧੰਨਵਾਦ ਕੀਤਾ ਕਿਉਂਕਿ ਬਚਿੱਤਰ ਸਿੰਘ ਘੋਲੀਆ ਨੇ ਵੀ ਉਹਨਾਂ ਨੂੰ ਟਿਕਟ ਦਵਾਉਣ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

ਬਚਿੱਤਰ ਸਿੰਘ ਘੋਲੀਆ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਚੰਗੇਰੇ ਭਵਿੱਖ ਦੇ ਲਈ ਲੋਕ ਆਪਣੀ ਖੇਤਰੀ ਪਾਰਟੀ ਨੂੰ ਮਜਬੂਤ ਕਰਨ ਅੱਜ ਪੰਜਾਬ ‘ਚ ਕੋਨੇ ਕੋਨੇ ‘ਚੋਂ ਆਵਾਜ਼ ਉੱਠ ਰਹੀ ਹੈ ਕਿ ਅਸੀਂ ਖੇਤਰੀ ਪਾਰਟੀ ਤੋਂ ਵਿਰਵੇ ਹੋਣ ਕਰਕੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਾਡੇ ‘ਤੇ ਭਾਰੂ ਪੈ ਗਈਆਂ ਹਨ ਜਿਸ ਨਾਲ ਪੰਜਾਬ ਦਾ ਭਵਿੱਖ ਡਾਵਾਂਡੋਲ ਹੋਣ ਲੱਗਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਹਨ ਉਸ ਦਾ ਬਦਲ ਕੋਈ ਹੋਰ ਪਾਰਟੀਆਂ ਦੀਆਂ ਸਰਕਾਰਾਂ ਨਹੀਂ ਬਣ ਸਕੀਆਂ ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਾਸਿਲ ਕੀਤੀ ਸੀ।

ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕਰਕੇ ਹੁਣ ਵੀ ਬੜੇ ਕੀਮਤੀ ਸਾਲ ਆਪਣੇ ਗਵਾ ਲਏ ਹਨ ਇਸ ਲਈ ਮੈਂ ਸਮੂਹ ਪੰਜਾਬ ਦਰਦੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਬੇਹਤਰੀ ਅਤੇ ਪੰਜਾਬ ਦੇ ਉਜਵਲ ਭਵਿੱਖ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕੀਤਾ ਜਾਵੇ ਇਸ ਦੇ ਲਈ ਤੁਹਾਡੇ ਕੋਲ ਲੋਕ ਸਭਾ ਚੋਣਾਂ ਇੱਕ ਬਹੁਤ ਹੀ ਸੁਨਹਿਰੀ ਮੌਕਾ ਹਨ।

ਇਸ ਮੌਕੇ ਇਕਬਾਲਦੀਪ ਸਿੰਘ ਹੈਰੀ ਮੀਡੀਆ ਇੰਚਾਰਜ,ਜਥੇ. ਮਲਕੀਤ ਸਿੰਘ ਘੋਲੀਆ,ਪਰਮਿੰਦਰ ਸਿੰਘ ਰੰਧਾਵਾ,ਗੁਰਜੰਟ ਸਿੰਘ ਸਿੱਧੂ ਆਦ ਹਾਜ਼ਰ ਸਨ ਫੋਟੋ ਕੈਪਸ਼ਨ ਰਾਜਵਿੰਦਰ ਸਿੰਘ ਨੂੰ ਸੁਖਬੀਰ ਬਾਦਲ ਸਿਰਪਾਓ ਭੇਟ ਕਰਨ ਸਮੇਂ ਨਾਲ ਹਨ ਬਚਿੱਤਰ ਸਿੰਘ ਘੋਲੀਆ ਤੇ ਹੋਰ ਵੀ ਹਾਜ਼ਰ ਸਨ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.