13 ਸਾਲਾ ਨਾਬਾਲਗ ਲੜਕੀ ਨਾਲ ਹੋਏ ਗੈਂਗਰੇਪ ਦਾ ਜੇਕਰ ਇਨਸਾਫ਼ ਨਾ ਮਿਲਿਆ ਤਾਂ ਭਰਾਤਰੀ ਜਥੇਬੰਦੀਆਂ ਵੱਡਾ ਸੰਘਰਸ਼ ਕਰਨਗੀਆਂ

 

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ) ਨੌਜਵਾਨ ਭਾਰਤ ਸਭਾ ਇਲਾਕਾ ਪ੍ਰਧਾਨ ਰਾਜਿੰਦਰ ਸਿੰਘ ਇਲਾਕਾ ਕਮੇਟੀ ਮੈਂਬਰ ਬ੍ਰਿਜ ਰਾਜੇਆਣਾ ਅਰਸ਼ਦੀਪ ਕੌਰ ਬਿਲਾਸਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੇ ਛੇ ਦਿਨ ਪਿੰਡ ਰਾਊਕੇ ਬੀੜ (ਨਿਹਾਲ ਸਿੰਘ ਵਾਲਾ) ਦੀ ਨਾਬਾਲਕ 13 ਸਾਲਾ ਬੱਚੀ ਨਾਲ ਪਿੰਡ ਦੇ ਨਸ਼ੇੜੀ ਬਦਮਾਸ਼ਾਂ ਸਾਹਿਲਦੀਪ ਸਿੰਘ ਪਿਤਾ ਕੰਗਨਾ ਸਿੰਘ ਵਾਸੀ ਬੀੜ ਰਾਊਕੇ ਲਵਪ੍ਰੀਤ ਬਿੱਲਾ ਪਿਤਾ ਇਕਬਾਲ ਸਿੰਘ ਵਾਸੀ ਬੀੜ ਰਾਊਕੇ ਚਰਨਾ ਸਿੰਘ ਵਾਸੀ ਬੱਧਨੀ ਵੱਲੋਂ ਗੈਂਗਰੇਪ ਕੀਤਾ ਅਤੇ ਉਸਦੀ ਵੱਡੀ ਭੈਣ ਜਦੋਂ ਬੱਚੀ ਨੂੰ ਬਚਾਉਣ ਲਈ ਆਈ ਤਾਂ ਉਸ ਉੱਪਰ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ !
ਇਸ ਦੀ ਸ਼ਿਕਾਇਤ ਜਦੋਂ ਸਬੰਧਿਤ ਥਾਣਾ (ਨਿਹਾਲ ਸਿੰਘ ਵਾਲਾ )ਵਿਖੇ ਦਿੱਤੀ ਤਾਂ ਪੁਲਿਸ ਵੱਲੋਂ ਬਹੁਤ ਢਿੱਲੀ ਕਾਰਵਾਈ ਕੀਤੀ ਛੇ ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਪੂਰੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਅਜੇ ਤੱਕ ਇੱਕ ਦੋਸ਼ੀ ਹੀ ਗ੍ਰਿਫ਼ਤਾਰ ਕੀਤਾ ਹੈ ਬਾਕੀ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਹਨ ਪੁਲਿਸ ਅਜਿਹਾ ਕਰਕੇ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਨੌਜਵਾਨ ਭਾਰਤ ਸਭਾ ਪੁਲਿਸ ਦੇ ਇਹ ਰਵਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਜੇਕਰ ਪੁਲਿਸ ਦੁਆਰਾ ਦਿੱਤੇ ਸਮੇਂ ਵਿੱਚ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਨੌਜਵਾਨ ਭਾਰਤ ਸਭਾ ਜਲਦੀ ਹੀ ਜਨਤਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰੇਗੀ!

Leave a Reply

Your email address will not be published. Required fields are marked *