ਜ਼ਿਲੇ ਵਿੱਚ ਸਮਾਜਿਕ, ਧਾਰਮਿਕ ਕਾਰਜਾਂ,ਜਸ਼ਨਾਂ ਆਦਿ ਲਈ 20 ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ
ਜਿਲ੍ਹਾ ਮੋਗੇ ਦੇ ਸਾਰੇ ਮੈਰਿਜ਼ ਪੇੈਲਿਸ ਅਗਲੇ ਹੁਕਮਾ ਤੱਕ ਬੰਦ ਕਰਨ ਦੇ ਆਦੇਸ਼
ਦਾਅਵਤ ਹਾਲਾਂ ਦੀ ਵਰਤੋ ਕਰਨ ਤੇ ਵੀ ਪੂਰਨ ਤੌਰ ਤੇ ਪਾਬੰਦੀ
ਮੋਗਾ 21 ਮਾਰਚ ( ਮਿੰਟੂ ਖੁਰਮੀ, ਕੁਲਦੀਪ ਸਿੰਘ)
ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋ ਪੰਜਾਬ ਦੇ ਸਮੂਹ ਲੋਕਾਂ ਨੂੰ ਕੋਰੋਨਾ ਵਾਈਰਸ ਦੇ ਪ੍ਰਭਾਵ ਤੋ ਬਚਣ ਲਈ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਅੰਦਰ ਕੁਝ ਪਾਬੰਦੀਆਂ ਲਗਾਉਣੀਆਂ ਅਤੀ ਜਰੂਰੀ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਈਰਸ ਦੇ ਪ੍ਰਭਾਣ ਤੋ ਬਚਣ ਦੇ ਮੱਦੇਨਜ਼ਰ ਫੌਜਦਾਰੀ ਜਾਬਤਾ ਦੀ ਧਾਰਾ 144 ਐਪੀਡੈਮਿਕ ਡਿਜੀਜ ਅੇੈਕਟ, 1897 ਦੇ ਸੈਕਸ਼ਨ 2 ਤਹਿਤ ਦਿੱਤੇ ਗਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਸਮਾਜਿਕ ਜਾਂ ਧਾਰਮਿਕ ਕਾਰਜਾਂ, ਂਜਸ਼ਨਾਂ ਲਈ 20 ਤੋ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਮੋਗੇ ਦੇ ਸਾਰੇ ਮੈਰਿਜ਼ ਪੇੈਲਿਸ ਅਗਲੇ ਹੁਕਮਾ ਤੱਕ ਬੰਦ ਕੀਤੇ ਜਾਂਦੇ ਹਨ ਅਤੇ ਜ਼ਿਲ੍ਹੇ ਦੇ ਸਮੂਹ ਰੈਸਟੋਰੇਟਾਂ ਵਿੱਚ ਬੈਠ ਕੇ ਖਾਣ ਪੀਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ ਇਨ੍ਹਾਂ ਵਿੱਚੋ ਕੇਵਲ ਖਾਣਾ ਲਿਜਾਣ ਦੀ ਆਗਿਆ ਹੈ। ਇਸ ਤੋ ਇਲਾਵਾ ਸਮੂਹ ਹੋਟਲ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਦਾਅਵਤ ਹਾਲਾਂ ਦੀ ਵਰਤੋ ਕਰਨ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋ ਇਲਾਵਾ ਵੱਡੇ ਕਾਰਖਾਨਿਆਂ ਅਤੇ ਇਨ੍ਹਾਂ ਕਾਰਖਾਨਿਆਂ ਦੇ ਪ੍ਰੋਡਕਸ਼ਨ ਏਰੀਏ ਵਿੱਚ ਖਾਸ ਤੌਰ ਤੇ ਕਿਸੇ ਦੋ ਕ੍ਰਮਚਾਰੀਆਂ ਦੌਰਾਨ ਇੱਕ ਦੂਸਰੇ ਤੋ ਘੱਟ ਤੋ ਘੱਟ ਇੱਕ ਮੀਟਰ ਦੀ ਦੂਰੀ ਰੱਖੀ ਜਾਣੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਹੁਕਮ 20 ਮਾਰਚ ਤੋ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਤੇ ਭਾਰਤੀ ਦੰਡ ਜਾਬਤਾ ਦੀ ਧਾਰਾ 188 ਅਤੇ 269 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕੋਰੋਨਾ ਵਾਈਰਸ ਦੇ ਪ੍ਰਭਾਵ ਤੋ ਬਚਣ ਲਈ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ।