ਮੋਗਾ 16 ( ਜਗਰਾਜ ਲੋਹਾਰਾ) ਮਾਰਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਮਾਰ ਸੌਰਬ ਰਾਜ ਨੇ ਅੱਜ ਕੋਰੋਨਾ ਵਾਈਰਸ ਦੇ ਮੱਦੇਨਜ਼ਰ ਅੱਜ ਹੋਣ ਵਾਲੀ ਮੌਕ ਡਰਿੱਲ ਲਈ ਮੀਟਿੰਗ ਬੁਲਾਈ। ਮੀਟਿੰਗ ਵਿੱਚ ਉਨ੍ਹਾਂ ਕੋਰੋਨਾ ਵਾਈਰਸ ਨੂੰ ਫੈਲਣ ਤੋ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦਾ ਗਠਨ ਅਤੇ ਕੰਟਰੋਲ ਰੂਮ ਸਥਾਪਿਤ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੀਤਾ ਦਰਸ਼ੀ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ ਡਾ. ਅੰਦੇਸ਼ ਸਿਵਲ ਸਰਜਨ ਮੋਗਾ, ਡਾ. ਮਨੀਸ਼ ਅਰੋੜਾ ਜ਼ਿਲਾ ਐਪੀਡਮੀਨੋਲੋਜਿਸਟ ਜਨਰਲ ਮੈਨੇਜਰ ਡੀ.ਆਈ.ਸੀ. ਰਾਜਨ ਅਰੋੜਾ, ਡੀ.ਐਸ.ਤੂਰ ਪੀ.ਐਸ.ਪੀ.ਸੀ.ਐਲ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਪਰਗਟ ਸਿੰਘ ਅਤੇ ਸਮੂਹ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰ ਮੌਜੂਦ ਸਨ। ਸਿਵਲ ਸਰਜਨ ਮੋਗਾ ਡਾ. ਅੰਦੇਸ਼ ਨੇ ਹਾਜ਼ਰ ਅਧਿਕਾਰੀਆਂ ਨਾਲ ਕਰੋਨਾ ਵਾਈਰਸ ਬਾਰੇ ਆਪਣੇ ਵਿਚਾਰ ਸਾਂਝੇ ਕਰਕੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਅਤੇ ਇਸਦੇ ਲੱਛਣਾ ਅਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਆਸ ਪਾਸ ਕਰੋਨਾ ਵਾਈਰਸ ਨੂੰ ਫੈਲਣ ਤੋ ਰੋਕਿਆ ਜਾ ਸਕੇ ਅਤੇ ਸਾਨੂੰ ਵੱਧ ਤੋ ਵੱਧ ਲੋਕਾਂ ਵਿੱਚ ਇਸਦੀ ਜਾਗਰੂਕਤਾ ਵੀ ਫੈਲਾਉਣੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀ ਸਾਰੇ ਕਰੋਨਾ ਵਾਈਰਸ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਣਾਵਾਂਗੇ ਤਾਂ ਅਸੀ ਬਹੁਤ ਹੱਦ ਤੱਕ ਇਸ ਵਾਈਰਸ ਤੋ ਬਚ ਸਕਦੇ ਹਾਂ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਹਾਲੇ ਪੰਜਾਬ ਵਿੱਚ ਇਸਦਾ ਅਸਰ ਨਾ ਮਾਤਰ ਹੈ ਪਰ ਸਾਨੂੰ ਫਿਰ ਵੀ ਇਸ ਤੋਂ ਬਚਣ ਲਈ ਬਹੁਤ ਸਾਵਧਾਨੀ ਨਾਲ ਸਮਾਜ ਵਿੱਚ ਵਿਚਰਣ ਦੀ ਲੋੜ ਹੈ। ਉਨ੍ਹਾਂ ਮੀਟਿੰਗ ਵਿੱਚ ਕਿਹਾ ਕਿ ਹੱਥ ਮਿਲਾਉਣ ਦੀ ਜਗ੍ਹਾ ਹੈਲੋ ਹਾਏ ਨੂੰ ਹੀ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੁਕਾਮ, ਖਾਂਸੀ ਅਤੇ ਬੁਖਾਰ ਵਾਲੇ ਵਿਅਕਤੀ ਤੋ ਘੱਟੋ ਘੱਟ ਇੱਕ ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਅੱਜ ਹੋਣ ਵਾਲੀ ਮੋਕ ਡਰਿੱਲ ਨੂੰ ਸੁਚੱਜੇ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਆਮ ਜਨਤਾ ਵਿੱਚ ਇਸ ਮੋਕ ਡਰਿੱਲ ਨਾਲ ਇਹ ਜਾਗਰੂਕਤਾ ਪੈਦਾ ਹੋਵੇਗੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਰੋਨਾ ਵਾਈਰਸ ਨੂੰ ਰੋਕਣ ਲਈ ਹਰ ਪੱਖੋ ਤਿਆਰ ਬਰ ਤਿਆਰ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਸਬੰਧੀ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਭੋਜਨ, ਗਰੋਸਰੀ, ਡੇਲੀ ਜਰੂਰਤ ਵਾਲੀਆਂ ਵਸਤੂਆਂ, ਦੁੱਧ, ਐਲ.ਪੀ.ਜੀ. ਆਦਿ ਦੀ ਨਿਰੰਤਰ ਸਪਲਾਈ ਨੂੰ ਮੋਕ ਡਰਿੱਲ ਵਿੱਚ ਸ਼ਾਮਿਲ ਕਰਕੇ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੌਕ ਡਰਿੱਲ ਵਿੱਚ ਕੰਟਨੇਟਮੈਟ ਜ਼ੋਨ ਅਤੇ ਬਫਰ ਜ਼ੋਨ ਬਣਾਏ ਜਾਣਗੇ। ਕੰਨਟੇਨਮੈਂਟ ਜ਼ੋਨ ਵਿੱਚ ਉਹ ਏਰੀਆ ਆਵੇਗਾ ਜਿੱਥੇ ਕਰੋਨਾ ਦਾ ਪ੍ਰਭਾਵ ਹੈ ਅਤੇ ਬਫਰ ਜ਼ੋਨ ਵਿੱਚ ਸਿਹਤ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੀਆਂ ਟੀਮਾਂ ਹੋਣਗੀਆਂ ਜਿਹੜੀਆਂ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕਨਟੇਨਮੈਂਟ ਏਰੀਏ ਦੇ ਲੋਕਾਂ ਦੀ ਸਹਾਇਤਾ ਕਰਨਗੀਆਂ ।