ਹੁਣ ਇਸ ਸੂਬੇ ਵਿਚ ਸਕੂਟਰ ਵਿਚ 3 ਤੇ ਕਾਰ ਵਿਚ 10 ਲੀਟਰ ਪੈਟਰੋਲ ਹੀ ਭਰਵਾ ਸਕਣਗੇ ਵਾਹਨ ਚਾਲਕ
ਮਿਜ਼ੋਰਮ ਸਰਕਾਰ (Government of Mizoram) ਨੇ ਮੰਗਲਵਾਰ ਨੂੰ ਪ੍ਰਤੀ ਵਾਹਨ ਤੇਲ ਦੀ ਮਾਤਰ (Fuel Rationing ) ਨਿਰਧਾਰਤ ਕਰ ਦਿੱਤੀ ਹੈ। ਸੂਬੇ ਵਿਚ ਹੁਣ ਸਕੂਟਰ ਵਿਚ 3 ਲੀਟਰ ਅਤੇ ਕਾਰ ਵਿਚ 10 ਲੀਟਰ ਪੈਟਰੋਲ-ਡੀਜ਼ਲ ਹੀ ਭਰਵਾਇਆ ਜਾ ਸਕੇਗਾ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਕੋਰੋਨਾ ਵਾਇਰਸ ਕਾਰਨ ਕਈ ਥਾਵਾਂ ਉਤੇ ਲੌਕਡਾਊਨ ਹੈ। ਜਿਸ ਕਾਰਨ ਫਿਊਲ ਟੈਂਕ ਸਮੇਂ ਸਿਰ ਨਹੀਂ ਪਹੁੰਚ ਸਕਦੇ। ਇਸ ਕਾਰਨ ਪੈਟਰੋਲ-ਡੀਜ਼ਲ ਦੀ ਘਾਟ ਆਈ ਹੈ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ Fuel Rationing ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ, ਮਿਜ਼ੋਰਮ ਦੀ ਰਾਜਧਾਨੀ ਵਿੱਚ ਪੈਟਰੋਲ ਪੰਪ ਉੱਤੇ ਲੰਬੀ ਲਾਈਨ ਲੱਗ ਗਈ।
ਹੁਣ ਕਾਰ ਵਿਚ ਸਿਰਫ 10 ਲੀਟਰ ਪੈਟਰੋਲ ਦੀ ਇਜ਼ਾਜ਼ਤ ਹੋਵੇਗੀ – ਅਧਿਕਾਰੀਆਂ ਅਨੁਸਾਰ ਸਕੂਟਰ ਲਈ 3 ਲੀਟਰ, ਹੋਰ ਦੋਪਹੀਆ ਵਾਹਨ ਲਈ 5 ਲੀਟਰ, ਹਲਕੇ ਮੋਟਰ ਵਾਹਨ ਯਾਨੀ ਕਾਰ ਵਿਚ 10 ਲੀਟਰ, ਮੈਕਸੀ ਕੈਬਾਂ, ਮਿੰਨੀ ਟਰੱਕਾਂ ਤੇ ਜਿਪਸੀ ਲਈ 20 ਲੀਟਰ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਟਰੱਕਾਂ ਅਤੇ ਬੱਸਾਂ ਵਿਚ , 100 ਲੀਟਰ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਗੈਲਨ ਅਤੇ ਹੋਰ ਕਿਸੇ ਵੀ ਚੀਜ਼ਾਂ ਵਿਚ ਪੈਟਰੋਲ ਪੰਪਾਂ ਵਿਚ ਤੇਲ ਲੈਣ ‘ਤੇ ਪਾਬੰਦੀ ਲਗਾਈ ਗਈ ਹੈ।
ਇਨ੍ਹਾਂ ਵਾਹਨਾਂ ਨੂੰ ਛੋਟ ਮਿਲੀ- ਪੀਟੀਆਈ ਦੇ ਅਨੁਸਾਰ ਚਾਵਲ ਜਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਜਾਣ ਵਾਲੇ ਵਾਹਨ ਨੂੰ ਟੈਂਕ ਭਰਵਾਉਣ ਦੀ ਆਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਹਨ ਸਾਮਾਨ ਲੈ ਕੇ ਜਾ ਰਹੇ ਹਨ, ਇਸ ਲਈ ਇਨ੍ਹਾਂ ਉਤੇ ਨਵਾਂ ਨਿਯਮ ਉਨ੍ਹਾਂ ਲਈ ਲਾਗੂ ਨਹੀਂ ਹੋਵੇਗਾ।